ਅਰਬਾਜ਼ ਖਾਨ ਅਤੇ ਮਲਾਇਕਾ ਏਅਰਪੋਰਟ ‘ਤੇ ਇੱਕਠੇ ਆਏ ਨਜ਼ਰ

TeamGlobalPunjab
2 Min Read

ਨਿਊਜ਼ ਡੈਸਕ: ਅਰਬਾਜ਼ ਖਾਨ ਆਪਣੀ ਸਾਬਕਾ ਪਤਨੀ ਮਲਾਇਕਾ ਅਰੋੜਾ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਸਨ। ਜਦੋਂ ਤੱਕ ਉਹ ਇਕੱਠੇ ਰਹੇ, ਲੋਕ ਉਨ੍ਹਾਂ ਦੀ ਜੋੜੀ ਦੀਆਂ ਉਦਾਹਰਣਾਂ ਦਿੰਦੇ ਰਹੇ। ਪਰ ਪਤੀ-ਪਤਨੀ ਦੇ ਰਿਸ਼ਤੇ ਦੇ 19 ਸਾਲ ਬਾਅਦ ਦੋਵੇਂ ਵੱਖ ਹੋ ਗਏ ਪਰ ਅੱਜ ਵੀ ਦੋਵੇਂ ਇਕੱਠੇ ਨਜ਼ਰ ਆਉਂਦੇ ਹਨ। ਇਕ ਵਾਰ ਫਿਰ ਦੋਵਾਂ ਨੂੰ ਏਅਰਪੋਰਟ ‘ਤੇ ਇਕੱਠੇ ਦੇਖਿਆ ਗਿਆ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਬੇਟਾ ਵੀ ਮੌਜੂਦ ਸੀ।

ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਭਾਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਹੋਣ ਪਰ ਆਪਣੇ ਬੇਟੇ ਅਰਹਾਨ ਲਈ ਉਹ ਅਜੇ ਵੀ ਇੱਕ ਹਨ। ਦੋਵੇਂ ਆਪਣੀ ਜ਼ਿੰਦਗੀ ‘ਚ ਭਾਵੇਂ ਕਿੰਨੇ ਵੀ ਬਿਜ਼ੀ ਕਿਉਂ ਨਾ ਹੋਣ ਪਰ ਜਦੋਂ ਬੇਟੇ ਦੀ ਗੱਲ ਆਉਂਦੀ ਹੈ ਤਾਂ ਉਹ ਚੱਟਾਨ ਵਾਂਗ ਇਕੱਠੇ ਖੜ੍ਹੇ ਨਜ਼ਰ ਆਉਂਦੇ ਹਨ। ਮਲਾਇਕਾ ਅਤੇ ਅਰਬਾਜ਼ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਬੇਟੇ ਅਰਹਾਨ ਖਾਨ ਨੂੰ ਛੱਡ ਕੇ ਮੁੰਬਈ ਏਅਰਪੋਰਟ ਪਹੁੰਚੇ ਹਨ। ਇਸ ਵੀਡੀਓ ‘ਚ ਮਲਾਇਕਾ, ਅਰਬਾਜ਼ ਅਤੇ ਉਨ੍ਹਾਂ ਦੇ ਬੇਟੇ ਅਰਹਾਨ ਨੂੰ ਇਕ ਫਰੇਮ ‘ਚ ਦੇਖਿਆ ਜਾ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਮਲਾਇਕਾ ਅਤੇ ਅਰਬਾਜ਼ ਦਾ ਬੇਟਾ ਅਰਹਾਨ ਵਿਦੇਸ਼ ਵਿੱਚ ਆਪਣੀ ਪੜ੍ਹਾਈ ਕਰ ਰਿਹਾ ਹੈ। ਹਾਲ ਹੀ ‘ਚ ਜਦੋਂ ਅਰਹਾਨ ਛੁੱਟੀਆਂ ‘ਤੇ ਵਾਪਸ ਆਇਆ ਸੀ ਤਾਂ ਮਲਾਇਕਾ ਅਤੇ ਅਰਬਾਜ਼ ਉਸ ਨੂੰ ਲੈਣ ਮੁੰਬਈ ਏਅਰਪੋਰਟ ਪਹੁੰਚੇ ਸਨ।

ਇਸ ਸਮੇਂ ਮਲਾਇਕਾ ਆਪਣੇ ਅਤੇ ਅਰਜੁਨ ਦੇ ਰਿਸ਼ਤੇ ਨੂੰ ਲੈ ਕੇ ਚਰਚਾ ‘ਚ ਬਣੀ ਹੋਈ ਹੈ। ਉਹ ਉਸ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੀ ਹੈ।

- Advertisement -

Share this Article
Leave a comment