ਕੈਨੇਡਾ : ਗੰਨਮੈਨ ਨੇ ਇਕੋ ਪਰਵਾਰ ਦੇ 4 ਜੀਆਂ ਨੂੰ ਗੋਲੀ ਮਾਰਨ ਪਿੱਛੋਂ ਕੀਤੀ ਖੁਦਕੁਸ਼ੀ

TeamGlobalPunjab
1 Min Read

ਓਟਾਰੀਓ : ਸ਼ੁੱਕਰਵਾਰ ਨੂੰ ਕੈਨੇਡਾ ਦੇ ਓਂਟਾਰੀਓ ਸ਼ਹਿਰ ਦੇ ਪੂਰਬ ‘ਚ ਸਥਿਤ ਓਸ਼ਾਵਾ ਵਿਖੇ ਇਕ ਗੰਨਮੈਨ ਨੇ ਚਾਰ ਰਿਸ਼ਤੇਦਾਰਾਂ ਦੀ ਹੱਤਿਆ ਪਿੱਛੋਂ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਗੰਨਮੈਨ ਦੀ ਪਛਾਣ ਮਾਈਕਲ ਲਾਪਾ (48) ਵਾਸੀ ਵਿਨੀਪੈਗ (ਮਾਨੀਟੋਬਾ) ਦੇ ਰੂਪ ‘ਚ ਕੀਤੀ ਹੈ।

ਡਰਹਮ ਰੀਜਨਲ ਪੁਲਿਸ ਦੇ ਬੁਲਾਰੇ ਕਾਂਸਟੇਬਲ ਜਾਰਜ ਟੂਡੋਜ਼ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਸਵੇਰੇ 1.20 ਵਜੇ ਗੋਲੀਬਾਰੀ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਮੌਕੇ ‘ਤੇ ਪੁੱਜੇ ਪੁਲਿਸ ਅਫ਼ਸਰਾਂ ਨੂੰ ਘਰ ਅੰਦਰ ਪੰਜ ਲਾਸ਼ਾਂ ਮਿਲੀਆਂ। ਮ੍ਰਿਤਕਾਂ ‘ਚ ਇੱਕ ਔਰਤ ਅਤੇ ਚਾਰ ਪੁਰਸ਼ ਹਨ ਜਿਨ੍ਹਾਂ ‘ਚੋਂ ਦੋ ਨਾਬਾਲਗ ਸਨ। ਇਸ ਤੋਂ ਇਲਾਵਾ ਇਸ ਘਟਨਾ ‘ਚ ਇੱਕ ਹੋਰ ਔਰਤ ਨੂੰ ਵੀ ਲੱਤ ‘ਚ ਗੋਲੀ ਲੱਗੀ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਗੁਆਂਢੀਆਂ ਅਨੁਸਾਰ ਪ੍ਰਭਾਵਿਤ ਪਰਿਵਾਰ ਚੰਗੇ ਸੁਭਾਅ ਦਾ ਸੀ ਤੇ ਭਾਈਚਾਰੇ ਦੇ ਹਰ ਸੁੱਖ ਵਿਚ ਸ਼ਾਮਲ ਹੁੰਦਾ ਸੀ।

ਇਸ ਘਟਨਾ ਤੋਂ ਬਾਅਦ ਓਸ਼ਾਵਾ ਦੇ ਮੇਅਰ ਨੇ ਸੋਗ ਦਾ ਐਲਾਨ ਕੀਤਾ ਅਤੇ ਸਰਕਾਰੀ ਇਮਾਰਤਾਂ ‘ਤੇ ਲੱਗੇ ਝੰਡੇ ਅੱਧੇ ਝੁਕਾਅ ਦਿਤੇ ਗਏ। ਮੇਅਰ ਡੈਨ ਕਾਰਟਰ ਨੇ ਕਿਹਾ ਕਿ ਗੋਲੀਬਾਰੀ ਦੀ ਇਸ ਘਟਨਾ ਨੇ ਪੂਰੀ ਕਮਿਊਨਿਟੀ ਨੂੰ ਝੰਜੋੜ ਕੇ ਰੱਖ ਦਿਤਾ।

Share this Article
Leave a comment