ਹੁਣ ਕੈਨੇਡਾ ਦਾ ਪਾਸਪੋਰਟ ਰੀਨਿਊ ਕਰਵਾਉਣਾ ਹੋਇਆ ਹੋਰ ਸੌਖਾ, ਜਾਣੋ ਨਵੀਂ ਪ੍ਰਕਿਰਿਆ

TeamGlobalPunjab
2 Min Read

ਓਟਵਾ: ਕੈਨੇਡਾ ਸਰਕਾਰ ਨੇ ਪਾਸਪੋਰਟ ਰੀਨਿਊ ਕਰਵਾਉਣ ਦੀ ਪ੍ਰਕਿਰਿਆ ਨੂੰ ਬਹੁਤ ਹੀ ਆਸਾਨ ਕਰ ਦਿੱਤਾ ਹੈ। ਲਾਗੂ ਹੋਏ ਨਵੇਂ ਨਿਯਮਾਂ ਤਹਿਤ ਹੁਣ ਨਾਂ ਕਿਸੇ ਗਾਰੰਟਰ ਦੀ ਜ਼ਰੂਰਤ ਪਵੇਗੀ ਅਤੇ ਹੁਣ ਨਾਂ ਹੀ ਸਿਟੀਜ਼ਨਸ਼ਿੱਪ ਦਾ ਅਸਲ ਦਸਤਾਵੇਜ਼ ਦੇਣਾ ਪਵੇਗਾ।

ਇਸ ਤੋਂ ਇਲਾਵਾ ਹੁਣ ਵਿਦੇਸ਼ਾਂ ‘ਚ ਮੌਜੂਦ ਕੈਨੇਡੀਅਨ ਵੀ ਆਪਣਾ ਪਾਸਪੋਰਟ ਰੀਨਿਊ ਕਰਵਾ ਸਕਦੇ ਹਨ ਜੋ ਪਿਛਲੇ 15 ਸਾਲ ਦੌਰਾਨ ਜਾਰੀ ਕੀਤਾ ਗਿਆ ਹੋਵੇ। ਪਾਸਪੋਰਟ ਗੁੰਮ ਹੋਣ, ਚੋਰੀ ਹੋਣ ਜਾਂ ਨੁਕਸਾਨੇ ਜਾਣ ਦੀ ਸੂਰਤ ਵਿਚ ਵੀ ਨਵੀਂ ਪ੍ਰਕਿਰਿਆ ਲਾਗੂ ਹੋਵੇਗੀ। ਨਵੇਂ ਨਿਯਮ ਉਨ੍ਹਾਂ ਪ੍ਰਵਾਸੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਣਗੇ, ਜਿਨ੍ਹਾਂ ਦੇ ਪਾਸਪੋਰਟ ਇੱਕ ਸਾਲ ਜਾਂ ਇਸ ਤੋਂ ਵੱਧ ਸਮਾਂ ਪਹਿਲਾਂ ਐਕਸਪਾਇਰ ਹੋ ਗਏ।

ਪੁਰਾਣੇ ਨਿਯਮਾਂ ਤਹਿਤ ਇਕ ਸਾਲ ਤੋਂ ਵੱਧ ਸਮਾਂ ਪਹਿਲਾਂ ਐਕਸਪਾਇਰ ਹੋਏ ਪਾਸਪੋਰਟ ਰੀਨਿਊ ਨਹੀਂ ਕੀਤੇ ਜਾਂਦੇ ਸਨ।

ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਅਤੇ ਪਰਿਵਾਰ, ਬਾਲ ਭਲਾਈ ਤੇ ਸਮਾਜਿਕ ਵਿਕਾਸ ਮੰਤਰੀ ਕਰੀਨਾ ਗੋਲਡ ਵੱਲੋਂ ਸਾਂਝੇ ਤੌਰ ‘ਤੇ ਪਾਸਪੋਰਟ ਰੀਨਿਊ ਦੀ ਆਸਾਨ ਪ੍ਰਕਿਰਿਆ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਾਸਪੋਰਟ ਰੀਨਿਊ ਕਰਵਾਉਣ ਲਈ ਸਿਰਫ਼ ਦੋ ਤਸਵੀਰਾਂ, ਦੋ ਰੈਫ਼ਰੈਂਸ, ਮੁਕੰਮਲ ਤੌਰ ‘ਤੇ ਭਰਿਆ ਫ਼ਾਰਮ ਅਤੇ ਲਾਗੂ ਫ਼ੀਸ ਦੀ ਜ਼ਰੂਰਤ ਹੋਵੇਗੀ। ਪਹਿਲਾਂ ਦੀ ਤਰ੍ਹਾਂ ਸਿਟੀਜ਼ਨਸ਼ਿੱਪ ਦੇ ਸਬੂਤ ਜਾਂ ਸ਼ਨਾਖ਼ਤ ਦੇ ਸਬੂਤ ਦੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ।

- Advertisement -

ਇਮੀਗ੍ਰੇਸ਼ਨ ਮੰਤਰੀ ਸ਼ੌਨਫ਼ਰੇਜ਼ਰ ਨੇ ਕਿਹਾ ਕਿ ਆਵਾਜਾਈ ਬੰਦਿਸ਼ਾਂ ਵਿਚ ਢਿੱਲ ਤੋਂ ਬਾਅਦ ਨਵੇਂ ਅਤੇ ਰੀਨਿਊ ਪਾਸਪੋਰਟਾਂ ਦੀ ਮੰਗ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਸ ਨੂੰ ਦੇਖਦਿਆਂ ਪਾਸਪੋਰਟ ਸੇਵਾਵਾਂ ਨੂੰ ਆਧੁਨਿਕ ਰੂਪ ਦੇਣਾ ਲਾਜ਼ਮੀ ਹੋ ਗਿਆ ਸੀ। ਨਵੀਂ ਪ੍ਰਕਿਰਿਆ ਰਾਹੀਂ ਜਿਥੇ ਕੈਨੇਡਾ ਵਾਸੀ ਸੁਖਾਲੇ ਤਰੀਕੇ ਨਾਲ ਪਾਸਪੋਰਟ ਹਾਸਲ ਕਰ ਸਕਣਗੇ, ਉਥੇ ਹੀ ਉਨ੍ਹਾਂ ਦੀ ਸਿਹਤ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇਗੀ।

Share this Article
Leave a comment