Home / ਕੈਨੇਡਾ / Canada Day: 152 ਸਾਲ ਦਾ ਹੋਇਆ ਕੈਨੇਡਾ, ਜਾਣੋ ਕੀ ਹੈ ਇਸ ਦਾ ਇਤਿਹਾਸਿਕ ਪਿਛੋਕੜ
canada day 2019

Canada Day: 152 ਸਾਲ ਦਾ ਹੋਇਆ ਕੈਨੇਡਾ, ਜਾਣੋ ਕੀ ਹੈ ਇਸ ਦਾ ਇਤਿਹਾਸਿਕ ਪਿਛੋਕੜ

ਕੈਨੇਡਾ ਡੇ ਹਰ ਸਾਲ 1 ਜੁਲਾਈ ਨੂੰ ਕੈਨੇਡਾ ਦੇ ਜਨਮਦਿਨ ਵਜੋਂ ਮਨਾਇਆ ਜਾਂਦਾ ਹੈ ਤੇ ਇਸ ਵਾਰ ਕੈਨੇਡਾ ਵਾਸੀਆਂ ਨੇ 152ਵੀਂ ਵਰ੍ਹੇਗੰਢ ਵੱਖ-ਵੱਖ ਥਾਵਾਂ ਤੇ ਬੜੀ ਧੂਮ-ਧਾਮ ਨਾਲ ਮਨਾਈ ਗਈ। ਅੱਜ ਦੇ ਦਿਨ ਆਮ ਲੋਕ ਹੀ ਨਹੀਂ ਬਲਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਹੋਰ ਸਿਆਸੀ ਆਗੂ ਵੀ ਇਸ ਮੌਕੇ ਬਹੁਤ ਉਤਸ਼ਾਹਿਤ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਟਰੂਡੋ ਨੇ ਇਸ ਦਿਨ ਨੂੰ ਮਨਾਉਣ ਵਾਲੇ ਹਰ ਵਿਅਕਤੀ ਦਾ ਧੰਨਵਾਦ ਵੀ ਕੀਤਾ ਹੈ। ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਐੱਨ.ਡੀ.ਪੀ. ਆਗੂ ਨੇ ਜਗਮੀਤ ਸਿੰਘ ਨੇ ਵੀ ਇਸ ਮੌਕੇ ਟਵੀਟ ਕਰਕੇ ਕੈਨੇਡੀਅਨਾਂ ਨੂੰ ਇਸ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਇਕੱਠੇ ਅੱਗੇ ਵਧਣ ਦਾ ਸੱਦਾ ਦਿੱਤਾ। ਉਥੇ ਹੀ ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੀ ਇਸ ਤੋਂ ਪਿੱਛੇ ਨਹੀਂ ਰਹੇ। ਕੈਨੇਡਾ ਦਾ ਇਤਿਹਾਸਿਕ ਪਿਛੋਕੜ: ਵਿਧਾਨ ਐਕਟ, 1867 ਦੇ ਤਹਿਤ ਤਿੰਨ ਵੱਖ-ਵੱਖ ਸੂਬੇ ਕੈਨੇਡਾ, ਨਿਊ ਬਰੁਨਸਵਿਕ ਅਤੇ ਨੋਵਾ ਸਕੋਸ਼ਿਆ ਨੂੰ ਮਿਲਾ ਕੇ ਬ੍ਰਿਟਿਸ਼ ਸਾਮਰਾਜ ਦੇ ਵਿਚ ਇਕ ਇੱਕਲੇ ਰਾਜਨੈਤਿਕ ਦੇਸ਼ ਵਿਚ ਬਦਲ ਦਿੱਤਾ ਗਿਆ ਜਿਸਦਾ ਨਾਮ ਕੈਨੇਡਾ ਰੱਖ ਦਿੱਤਾ ਗਿਆ ਸੀ। ਅੱਜ ਦੇ ਸਮੇ ਵਿਚ ਸੀਮਾਵਾਂ ਵਧਣ ਕਾਰਨ ਕੈਨੇਡਾ ਦੇ ਵਿਚ 10 ਸੂਬੇ ਅਤੇ 3 ਹੋਰ ਖੇਤਰ ਹਨ , ਉਸ ਵੇਲੇ ਕੈਨੇਡਾ ਦੀ ਸਥਾਪਨਾ ਦਿਵਸ ਨੂੰ ਡੋਮੀਨੀਓਨ ਡੇ ਦਾ ਨਾਮ ਦਿੱਤਾ ਗਿਆ ਸੀ। canada day 2019 ਕੈਨੇਡਾ ਦੇ ਗਵਰਨਰ ਜਨਰਲ ਨੇ 20 ਜੂਨ 1868 ਨੂੰ ਕਿਹਾ ਸੀ ਕੈਨੇਡਾ ਦੇ ਲੋਕਾਂ ਨੂੰ ਕਨਫੈਡਰੇਸ਼ਨ ਵਰ੍ਹੇਗੰਢ ਵੱਜੋਂ ਮਨਾਉਣਾ ਚਾਹੀਦਾ ਹੈ। ਜਿਸ ਤੋਂ ਬਾਅਦ ਸਾਲ 1897 ਦੇ ਵਿਚ ਹਰ ਸਾਲ ਦੀ 1 ਜੁਲਾਈ ਨੂੰ ਡੋਮੀਨੀਓਨ ਡੇ ਦਾ ਨਾਮ ਦਿਤਾ ਗਿਆ ਅਤੇ ਇਸਨੂੰ ਸੰਵੈਧਾਨਿਕ ਛੁਟੀ ਬਣਾ ਦਿੱਤਾ ਗਿਆ। ਸਾਲ 1983 ਤੋਂ ਬਾਅਦ ਇਸ ਦਿਨ ਦਾ ਨਾਮ ਡੋਮੀਨੀਓਨ ਤੋਂ ਬਦਲ ਕੈਨੇਡਾ ਡੇ ਰੱਖ ਦਿਤਾ ਗਿਆ, ਜ਼ਿਕਰਯੋਗ ਹੈ ਕਿ 2006 ਤੋਂ ਬਾਅਦ ਕੈਨੇਡਾ ਡੇ ਯੂ. ਕੇ. ਦੇ ਲੰਡਨ ਵਿਖੇ ਟ੍ਰਾਫਲਗਰ ਸਕੁਏਅਰ ਦੇ ਵਿਚ ਵੀ ਮਨਾਇਆ ਜਾਂਦਾ ਹੈ। canada day 2019

Check Also

ਭਾਰਤੀ-ਅਮਰੀਕੀ 12 ਕਰੋੜ ਰੁਪਏ ਤੋਂ ਜ਼ਿਆਦਾ ਦੇ ਧੋਖਾਧੜੀ ਮਾਮਲੇ ‘ਚ ਦੋਸ਼ੀ ਕਰਾਰ

ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਆਪਣੇ ਮਾਲਕ ਨਾਲ 12 ਕਰੋੜ ਰੁਪਏ …

Leave a Reply

Your email address will not be published. Required fields are marked *