ਵਿਦੇਸ਼ ‘ਚ ਗੁਰਬਖਸ਼ ਸਿੱਧੂ ਨੇ ਇੱਕ ਵਾਰ ਫਿਰ ਪੰਜਾਬੀਆਂ ਦਾ ਰੋਸ਼ਨ ਕੀਤਾ ਨਾਮ

Rajneet Kaur
2 Min Read

ਮੈਕਸੀਕੋ  : ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ : ਫਰਿਜ਼ਨੋ ਨਿਵਾਸੀ ਐਥਲੀਟ ਅਕਸਰ ਐਥਲੈਟਿਕਸ ਮੀਟ ਵਿੱਚ ਹਿੱਸਾ ਲੈਕੇ ਸੀਨੀਅਰ ਖੇਡਾਂ ਵਿੱਚ ਪੰਜਾਬੀਅਤ ਦਾ ਝੰਡਾ ਬੁਲੰਦ ਕਰਦਾ ਰਹਿੰਦਾ ਹੈ। ਇਸ ਵਾਰ ਗੁਰਬਖ਼ਸ਼ ਸਿੰਘ ਸਿੱਧੂ ਨੇ ਸਿਉਡਾਡ, ਜੁਆਰੇਜ਼ ਮੈਕਸੀਕੋ ਵਿੱਚ ਉੱਤਰੀ ਮੱਧ ਅਮਰੀਕਾ ਅਤੇ ਕੈਰੇਬੀਅਨ ਦੇਸ਼ਾਂ ਦੀ ਆਊਟਡੋਰ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। 9 ਤੋਂ 12 ਨਵੰਬਰ ਤੱਕ ਚੱਲੀ ਇਸ ਮੀਟਿੰਗ ਵਿੱਚ 31 ਦੇਸ਼ਾਂ ਨੇ ਹਿੱਸਾ ਲਿਆ। ਅਮਰੀਕਾ ਭਰ ਤੋਂ 31 ਅਥਲੀਟਾਂ ਪੁਰਸ਼ ਅਤੇ ਔਰਤਾਂ ਨੇ ਭਾਗ ਲਿਆ।

ਸਿੱਧੂ ਨੇ ਫਰਿਜ਼ਨੋ ਤੋਂ ਟੀਮ ਯੂਐਸਏ ਦੀ ਨੁਮਾਇੰਦਗੀ ਵੀ ਕੀਤੀ। ਉਨ੍ਹਾਂ ਨੇ ਹੈਮਰ ਥਰੋਅ ਅਤੇ ਵੇਟ ਥਰੋਅ ਵਿੱਚ ਗੋਲਡ ਮੈਡਲ ਹਾਸਿਲ ਕੀਤਾ। ਸਿੱਧੂ ਨੇ ਡਿਸਕਸ ਥਰੋਅ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ ਫਰਿਜ਼ਨੋ, ਕੈਲੀਫੋਰਨੀਆ ਤੋਂ ਟੀਮ USA ਦੀ ਨੁਮਾਇੰਦਗੀ ਕਰਦਿਆਂ ਕੁੱਲ 3 ਤਗਮੇ ਜਿੱਤੇ ਹਨ। ਟੀਮ USA ਨੇ 18 ਸੋਨੇ ਦੇ ਤਗਮੇ, 15 ਚਾਂਦੀ ਦੇ ਤਗਮੇ ਅਤੇ 11 ਕਾਂਸੀ ਦੇ ਤਗਮੇ ਪ੍ਰਪਾਤ ਕੀਤੇ ਹਨ। ਅਮਰੀਕਾ ਦੀ ਕੁੱਲ ਟੀਮ ਨੇ 44 ਤਗਮੇ ਆਪਣੇ ਨਾਂ ਕੀਤੇ ਹਨ।

ਸਿੱਧੂ ਨੇ ਕਿਹਾ ਕਿ ਉਹ 68 ਸਾਲ ਦੀ ਉਮਰ ਵਿੱਚ ਵੀ ਫਿੱਟ ਮਹਿਸੂਸ ਕਰਦੇ ਹਨ, ਅਤੇ ਪਿਛਲੇ ਲੰਮੇ ਸਮੇਂ ਤੋਂ ਫਰਿਜ਼ਨੋਵਿਖੇ ਰਹਿਕੇ ਸੀਨੀਅਰ ਖੇਡਾਂ ਵਿੱਚ ਲਗਾਤਾਰ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਇੰਨ੍ਹਾਂ ਸਾਰੇ ਮੁਕਾਬਲਿਆਂ ਵਿੱਚ ਫਰਿਜ਼ਨੋ ਦੀ ਨੁਮਾਇੰਦਗੀ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment