ਵੈਨਕੂਵਰ : ਕੈਨੇਡਾ ਤੇ ਅਮਰੀਕਾ ‘ਚ ਲੂ ਦਾ ਕਹਿਰ ਰੁਕਣ ਦਾ ਜਾਰੀ ਹੈ।ਅਮਰੀਕਾ ਦੇ ਓਰੇਗਨ, ਵਾਸ਼ਿੰਗਟਨ ਅਤੇ ਨਿਊਯਾਰਕ ਵਿਚ ਭਿਆਨਕ ਗਰਮੀ ਪੈ ਰਹੀ ਹੈ ਅਤੇ ਉਥੇ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ‘ਚ ਹੁਣ ਤਕ 486 ਲੋਕਾਂ ਦੀ ਮੌਤ ਹੋ ਗਈ ਹੈ।ਅਮਰੀਕਾ ‘ਚ 121 ਤੋਂ ਜ਼ਿਆਦਾ ਲੋਕਾਂ ਦੀ ਗਰਮੀ ਨਾਲ ਮੌਤ ਹੋ ਗਈ ਹੈ।ਓਰੇਗਨ ਦੇ ਸਿਹਤ ਅਧਿਕਾਰੀ ਨੇ ਦੱਸਿਆ ਕਿ ਗਰਮੀ ਕਾਰਨ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੂਬੇ ਦੀ ਸਭ ਤੋਂ ਵੱਡੀ ਕਾਊਂਟੀ ਮੁਲਟਨੋਮਾ ਵਿਚ ਸ਼ੁੱਕਰਵਾਰ ਨੂੰ ਲੂ ਚੱਲਣ ਤੋਂ ਬਾਅਦ 45 ਲੋਕਾਂ ਦੀ ਮੌਤ ਹੋ ਚੁੱਕੀ ਹੈ।ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ‘ਚ ਇਸ ਵਾਰੀ ਗਰਮੀ ਨਾਲ ਲੋਕਾਂ ਦੀ ਜਾਨ ਬਚਾਉਣਾ ਮੁਸ਼ਕਲ ਹੋ ਰਿਹਾ ਹੈ। ਇੱਥੇ ਗਰਮੀ ਦੇ ਸਾਰੇ ਰਿਕਾਰਡ ਟੁੱਟ ਰਹੇ ਹਨ। ਇੱਥੋਂ ਦੇ ਲਿਟਨ ਸ਼ਹਿਰ ‘ਚ ਪਾਰਾ 49.6 ਡਿਗਰੀ ਸੈਲਸੀਅਸ ਰਿਹਾ।
ਵੈਨਕੂਵਰ ਦੇ ਪੁਲਿਸ ਸਾਰਜੈਂਟ ਸਟੀਵ ਐਡੀਸਨ ਨੇ ਇਕ ਬਿਆਨ ‘ਚ ਕਿਹਾ ਕਿ ਵੈਨਕੂਵਰ ‘ਚ ਕਦੇ ਇਸ ਤਰ੍ਹਾਂ ਦੀ ਗਰਮੀ ਨਹੀਂ ਪਈ ਅਤੇ ਦੁੱਖ ਵਾਲੀ ਗੱਲ ਇਹ ਹੈ ਕਿ ਇਸਦੇ ਕਾਰਨ ਦਰਜਨਾਂ ਲੋਕ ਮਰ ਰਹੇ ਹਨ। ਵਾਸ਼ਿੰਗਟਨ ਸੂਬਾ ਅਥਾਰਿਟੀ ਨੇ ਗਰਮੀ ਕਾਰਨ 20 ਤੋਂ ਜ਼ਿਆਦਾ ਲੋਕਾਂ ਦੇ ਮਰਨ ਦੀ ਖ਼ਬਰ ਦਿੱਤੀ ਹੈ ਪਰ ਇਹ ਗਿਣਤੀ ਵੱਧ ਸਕਦੀ ਹੈ।
ਵਾਸ਼ਿੰਗਟਨ ਸੂਬੇ ‘ਚ ਗਰਮੀ ਨਾਲ ਹਾਲਾਤ ਖਰਾਬ ਹੋਣ ਦੇ ਕਾਰਨ ਲੋਕ ਹਸਪਤਾਲਾਂ ‘ਚ ਦਾਖਲ ਹੋ ਰਹੇ ਹਨ। ਓਰੇਗਨ ਦੇ ਗਵਰਨਰ ਕੇਟੇ ਬ੍ਰਾਊਨ ਨੇ ਜੰਗਲਾਂ ‘ਚ ਅੱਗ ਨੂੰ ਲੈ ਕੇ ਐਮਰਜੈਂਸੀ ਸਥਿਤੀ ਜਾਰੀ ਕਰ ਦਿੱਤੀ ਹੈ। ਪੋਰਟਲੈਂਡ ਦੇ ਫਾਇਰ ਬਿ੍ਗੇਡ ਵਿਭਾਗ ਨੇ ਚਾਰ ਜੁਲਾਈ ਨੂੰ ਆਜ਼ਾਦੀ ਦਿਹਾੜੇ ਨੂੰ ਦੇਖਦੇ ਹੋਏ ਆਤਿਸ਼ਬਾਜ਼ੀ ਕਰਨ ‘ਤੇ ਰੋਕ ਲਗਾ ਦਿੱਤੀ ਹੈ।