ਘੱਟ ਤਨਖਾਹ ਦੀ ਵਜ੍ਹਾ ਕਾਰਨ ਨਹੀਂ ਹੋ ਰਿਹਾ ਗੁਜ਼ਾਰਾ, ਬ੍ਰਿਟੇਨ ਦੇ ਪੀਐਮ ਛੱਡਣਾ ਚਾਹੁੰਦੇ ਅਹੁਦਾ

TeamGlobalPunjab
2 Min Read

ਨਿਊਜ਼ ਡੈਸਕ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਆਪਣਾ ਅਹੁਦਾ ਛੱਡਣ ਦਾ ਮਨ ਬਣਾ ਰਹੇ ਹਨ, ਇਸ ਦੀ ਵਜ੍ਹਾ ਕਾਫੀ ਹੈਰਾਨੀਜਨਕ ਹੈ। ਦਰਅਸਲ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਸੈਲਰੀ ਬਹੁਤ ਹੀ ਘੱਟ ਹੈ। ਜਿਸ ਕਾਰਨ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਨਹੀਂ ਕਰ ਪਾ ਰਹੇ ਹਨ। ਜਿਸ ਤਹਿਤ ਆਰਥਿਕ ਪੱਖੋਂ ਕਮਜ਼ੋਰ ਹੁੰਦਾ ਹੋਇਆ ਦੇਖ ਪ੍ਰਧਾਨ ਮੰਤਰੀ ਨੇ ਆਪਣਾ ਅਹੁਦਾ ਛੱਡਣ ਦਾ ਮਨ ਬਣਾਇਆ ਹੈ।

ਹਾਲਾਂਕਿ ਇਸ ਖ਼ਬਰ ਦੀ ਕੋਈ ਅਧਿਕਾਰਿਕ ਤੌਰ ‘ਤੇ ਪੁਸ਼ਟੀ ਤਾਂ ਨਹੀਂ ਹੋਈ ਪਰ ਬ੍ਰਿਟਿਸ਼ ਅਖਬਾਰ ਨੇ ਪ੍ਰਧਾਨ ਮੰਤਰੀ ਜੌਹਨਸਨ ਦੀ ਪਾਰਟੀ ਦੇ ਇਕ ਐਮਪੀ ਦੇ ਹਵਾਲੇ ਤੋਂ ਇਹ ਖ਼ਬਰ ਛਾਪੀ ਹੈ। ਪ੍ਰਧਾਨ ਮੰਤਰੀ ਦੇ ਤੌਰ ‘ਤੇ ਬੋਰਿਸ ਜੌਹਨਸਨ ਨੂੰ ਸਾਲਾਨਾ 1.44 ਕਰੋੜ ਰੁਪਏ ਸੈਲਰੀ ਮਿਲਦੀ ਹੈ। ਜੌਹਨਸਨ ਦੇ ਖਰਚਿਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਛੇ ਬੱਚੇ ਹਨ। ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦਾ ਖਰਚ ਵੀ ਉਠਾਉਣਾ ਪੈਂਦਾ ਹੈ। ਇਸ ਤੋਂ ਇਲਾਵਾ ਬੋਰਿਸ ਜੌਹਨਸਨ ਦੀ ਸਾਬਕਾ ਪਤਨੀ ਨੂੰ ਵੀ ਉਹ ਗੁਜ਼ਾਰਾ ਭੱਤਾ ਵਿਚ ਵੱਡੀ ਰਕਮ ਦਿੰਦੇ ਹਨ।

ਜੌਹਨਸਨ ਨੂੰ ਅਪਣੇ ਇਕ ਪੁੱਤਰ ਨੂੰ ਸਕੂਲ ਭੇਜਣ ਵਿੱਚ ਸਲਾਨਾ ਚਾਲੀ ਲੱਖ ਰੁਪਏ ਚਾਹੀਦੇ ਹਨ। ਦੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਬੋਰਿਸ ਜੌਹਨਸਨ ਚੰਗੀ ਕਮਾਈ ਕਰਦੇ ਸਨ। ਉਨ੍ਹਾਂ ਨੂੰ ਟੈਲੀਗ੍ਰਾਫ ਦੇ ਕੌਲਮਿਨਿਸਟ ਦੇ ਤੌਰ ਤੇ 2.62 ਕਰੋੜ ਰੁਪਏ ਸਲਾਨਾ ਮਿਲਦੇ ਸਨ। ਇਨ੍ਹਾਂ ਹੀ ਨਹੀਂ ਪੀਐਮ ਬਣਨ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਮਹੀਨੇ ‘ਚ 2 ਲੈਕਚਰ ਦੇਣ ਲਈ ਡੇਢ ਕਰੋੜ ਰੁਪਏ ਮਿਲਦੇ।

Share this Article
Leave a comment