Home / North America / ਕੈਲੀਫੋਰਨੀਆ ‘ਚ ਕਿਸ਼ਤੀ ਡੁੱਬਣ ਕਾਰਨ ਭਾਰਤੀ ਜੋੜੇ ਤੇ ਵਿਗਿਆਨੀ ਸਮੇਤ 34 ਲੋਕਾਂ ਦੀ ਮੌਤ

ਕੈਲੀਫੋਰਨੀਆ ‘ਚ ਕਿਸ਼ਤੀ ਡੁੱਬਣ ਕਾਰਨ ਭਾਰਤੀ ਜੋੜੇ ਤੇ ਵਿਗਿਆਨੀ ਸਮੇਤ 34 ਲੋਕਾਂ ਦੀ ਮੌਤ

ਵਾਸ਼ਿੰਗਟਨ: ਕੈਲੀਫੋਰਨੀਆ ਦੇ ਸਾਂਤਾ ਕਰੂਜ਼ ਟਾਪੂ ‘ਤੇ ਬੀਤੇ ਦਿਨੀਂ ਇਕ ਕਿਸ਼ਤੀ ਨੂੰ ਅੱਗ ਲੱਗ ਗਈ ਜਿਸ ‘ਚ 34 ਲੋਕਾਂ ਦੀ ਮੌਤ ਹੋ ਗਈ। ਰਿਪੋਰਟਾਂ ਅਨੁਸਾਰ ਇਸ ‘ਚ ਇਕ ਭਾਰਤੀ-ਅਮਰੀਕੀ ਜੋੜੇ ਸਮੇਤ ਇੱਕ ਭਾਰਤੀ ਮੂਲ ਦਾ ਵਿਗਿਆਨੀ ਵੀ ਸਵਾਰ ਸੀ। ਮਿਲੀ ਜਾਣਕਾਰੀ ਅਨੁਸਾਰ ਜੀਰੀ ਦੇਓਪੁਜਾਰੀ ਅਤੇ ਉਸ ਦੇ ਪਤੀ ਕਾਉਸਤੁਭ ਨਿਰਮਲ ਦੀ ਵੀ ਉਸ ਹਾਦਸੇ ‘ਚ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪਰ ਹਾਲੇ ਅਜੇ ਡੀ. ਐੱਨ. ਏ. ਰਿਪੋਰਟ ਰਾਹੀਂ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ। ਉਨ੍ਹਾਂ ਦਾ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।ਨਿਰਮਲ ਫਾਇਨਾਂਸ ਦਾ ਕੰਮ ਕਰਦਾ ਸੀ ਅਤੇ ਸੰਜੀਰੀ ਦੰਦਾਂ ਦੀ ਡਾਕਟਰੀ ਸਬੰਧੀ ਟ੍ਰੇਨਿੰਗ ਲੈ ਰਹੀ ਸੀ। ਨਿਰਮਲ ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਸੀ, ਜਦੋਂ ਕਿ ਸੰਜੀਰੀ ਪਿਛੋਕੜ ਨਾਗਪੁਰ ਤੋਂ ਸੀ। ਭਾਰਤੀ ਮੂਲ ਦੇ ਵਿਗਿਆਨੀ ਸੁਨੀਲ ਸਿੰਘ ਸੰਧੂ (46) ਵੀ ਇਸ ਕਿਸ਼ਤੀ ਵਿਚ ਸਵਾਰ ਸਨ ਜੋ ਕੈਲੀਫੋਰਨੀਆ ਵਿਚ ਸਾਂਤਾ ਬਾਰਬਰਾ ਤਟ ਉਤੇ ਡੁੱਬ ਗਏ। ਸਿੰਗਾਪੁਰ ਵਿਚ ਉਨ੍ਹਾਂ ਦੇ ਪਰਿਵਾਰ ਨੇ ਇਕ ਅਖਬਾਰ ਨੂੰ ਦੱਸਿਆ ਕਿ ਸੰਧੂ ਦੋ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਅਮਰੀਕਾ ਵਿਚ ਰਹਿ ਰਹੇ ਸਨ। ਸੋਮਵਾਰ ਨੂੰ 75 ਫੁਟ ਲੰਬੀ ਚਾਰਟਰ ਕਿਸ਼ਤੀ ਵਿਚ ਉਸ ਸਮੇਂ ਅੱਗ ਲੱਗ ਗਈ ਸੀ, ਜਦੋਂ ਯਾਤਰ ਸੋ ਰਹੇ ਸਨ। ਇਸ ਹਾਦਸੇ ਵਿਚ ਇਕ ਦਲ ਦੇ ਮੈਂਬਰ ਸਮੇਤ 34 ਲੋਕਾਂ ਦੀ ਮੌਤ ਹੋ ਗਈ।

Check Also

ਕੈਲੀਫੋਰਨੀਆ ਦੇ ਸਕੂਲ ‘ਚ ਵਾਪਰੀ ਗੋਲੀਬਾਰੀ ਦੀ ਘਟਨਾ, 2 ਮੌਤਾਂ

ਲਾਸ ਐਂਜਲਸ: ਸ਼ਹਿਰ ਦੇ ਉੱਤਰੀ ਇਲਾਕੇ ‘ਚ ਸਥਿਤ ਇੱਕ ਹਾਈ ਸਕੂਲ ਵਿੱਚ ਵੀਰਵਾਰ ਨੂੰ ਗੋਲੀਬਾਰੀ …

Leave a Reply

Your email address will not be published. Required fields are marked *