ਸਿੱਖ ਪੁਲਿਸ ਅਫ਼ਸਰ ਧਾਲੀਵਾਲ ਨੂੰ ਅਮਰੀਕਾ ‘ਚ ਦਿੱਤੀ ਗਈ ਸ਼ਰਧਾਂਜਲੀ

TeamGlobalPunjab
2 Min Read

ਟੈਕਸਾਸ ‘ਚ ਪਹਿਲੇ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਬੇਰਹਿਮੀ ਨਾਲ ਹੋਏ ਕਤਲ ‘ਤੇ ਸੋਗ ਪ੍ਰਗਟ ਕਰਦਿਆਂ ਇਥੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। 42 ਸਾਲਾ ਧਾਲੀਵਾਲ ਉਸ ਵੇਲੇ ਸੁਰਖੀਆਂ ‘ਚ ਆਏ ਸਨ ਜਦੋਂ ਉਨ੍ਹਾਂ ਨੂੰ ਅਮਰੀਕਾ ਦੇ ਟੈਕਸਾਸ ‘ਚ ਨੌਕਰੀ ਦੌਰਾਨ ਦਸਤਾਰ ਸਜਾਉਣ ਤੇ ਦਾੜੀ ਰੱਖਣ ਦੀ ਆਗਿਆ ਮਿਲੀ ਸੀ। ਸ਼ੁੱਕਰਵਾਰ ਨੂੰ ਹਿਊਸਟਨ ਦੇ ਉੱਤਰ-ਪੱਛਮ ਚ ਟਰੈਫਿਕ ਜਾਂਚ ਦੌਰਾਨ ਉਨ੍ਹਾਂ ਦਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਧਾਲੀਵਾਲ ਦੇ ਪਰਿਵਾਰ, ਦੋਸਤਾਂ ਤੇ ਹੋਰ ਲੋਕਾਂ ਨੇ ਸ਼ਨੀਵਾਰ ਨੂੰ ਹੈਰਿਸ ਕਾਉਂਟੀ ‘ਚ ਵਿਲੇਂਸੀ ਲੇਨ ‘ਤੇ ਸ਼ਰਧਾਂਜਲੀ ਦਿੰਦੇ ਹੋਏ ਅਰਦਾਸ ਕੀਤੀ ਇੱਥੇ ਧਾਲੀਵਾਲ ਦੀ ਛੋਟੀ ਭੈਣ ਰਣਜੀਤ ਕੌਰ ਵੀ ਮੌਜੂਦ ਸਨ।

ਇਕ ਅਮਰੀਕੀ ਨਿਊਜ਼ ਚੈਨਲ ਨਾਲ ਗੱਲ ਕਰਦੇ ਉਨ੍ਹਾਂ ਦੀ ਭੈਣ ਨੇ ਕਿਹਾ, “ਉਹ ਸੱਚਮੁੱਚ ਇਕ ਮਹਾਨ ਇਨਸਾਨ ਸਨ। ਉਹ ਅਜਿਹੀ ਮੌਤ ਦੇ ਹੱਕਦਾਰ ਨਹੀਂ ਸਨ ਉਨ੍ਹਾਂ ਨੇ ਹਮੇਸ਼ਾ ਸਭ ਦੀ ਸਹਾਇਤਾ ਕੀਤੀ। ਮੈਨੂੰ ਲਗਦਾ ਹੈ ਕਿ ਇਹ ਗਲਤ ਸਮਾਂ ਅਤੇ ਗਲਤ ਜਗ੍ਹਾ ਸੀ।’

ਦੱਖਣੀ ਤੇ ਕੇਂਦਰੀ ਏਸ਼ੀਆ ਮਾਮਲਿਆਂ ਲਈ ਕਾਰਜਕਾਰੀ ਸਹਾਇਕ ਮੰਤਰੀ ਐਲਿਸ ਵੇਲਜ਼ ਨੇ ਧਾਲੀਵਾਲ ਦੇ ਕਤਲ ‘ਤੇ ਸੋਗ ਪ੍ਰਗਟਾਉਂਦਿਆਂ ਹੋਏ ਉਨ੍ਹਾਂ ਦੇ ਸਾਥੀਆਂ, ਦੋਸਤਾਂ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਦੱਸ ਦੇਈਏ ਦੀਪ ਸਿੰਘ ਧਾਲੀਵਾਲ ਨੇ ਆਪਣੀ ਡਿਊਟੀ ਦੌਰਾਨ ਟਰੈਫਿਕ ਜਾਂਚ ਲਈ ਇੱਕ ਚੁਰਸਤੇ ‘ਤੇ ਕਾਰ ਨੂੰ ਰੋਕਿਆ ਸੀ ਤੇ ਉਸ ਕਾਰ ‘ਚ ਇੱਕ ਆਦਮੀ ਤੇ ਇੱਕ ਔਰਤ ਸਵਾਰ ਸਨ। ਸਿੰਘ ਵੱਲੋਂ ਰੋਕੇ ਜਾਣ ’ਤੇ ਵਿਅਕਤੀ ਕਾਰ ‘ਚੋਂ ਬਾਹਰ ਨਿਕਲਿਆ ਤੇ ਉਸ ਨੇ ਧਾਲੀਵਾਲ ਦੇ ਗੋਲੀਆਂ ਮਾਰੀਆਂ। ਕਾਤਲ ਸੰਦੀਪ ਨੂੰ ਗੋਲੀਆ ਮਾਰ ਕੇ ਨੇੜੇ ਸਥਿਤ ਸ਼ਾਪਿੰਗ ਸੈਂਟਰ ‘ਚ ਵੜ ਗਿਆ ਤੇ ਮੌਕੇ ‘ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

Share this Article
Leave a comment