ਬੀਸੀ ਵਿਚ ਜੂਨ ਦੇ ਮੱਧ ਤੱਕ ਕੋਵਿਡ-19 ਦੇ ਕੇਸਾਂ ਦੀ ਗਿਣਤੀ ਹੋਵੇਗੀ ਜ਼ੀਰੋ: ਡਾ: ਬੌਨੀ

TeamGlobalPunjab
1 Min Read

ਬਿ੍ਰਟਿਸ਼ ਕੋਲੰਬੀਆ ਦੀ ਚੀਫ ਮੈਡੀਕਲ ਅਧਿਕਾਰੀ ਡਾ: ਬੌਨੀ ਹੈਨਰੀ ਨੇ ਦੱਸਿਆ ਕਿ ਜੂਨ ਦੇ ਮੱਧ ਤੱਕ ਕੋਵਿਡ-19 ਦੇ ਕੇਸਾਂ ਦੀ ਗਿਣਤੀ ਪ੍ਰੋਵਿੰਸ ਵਿੱਚ ਜ਼ੀਰੋ ‘ਤੇ ਆ ਜਾਵੇਗੀ। ਪਰ ਇਸਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹੋਵੇਗਾ ਕਿ ਸੋਸ਼ਲ ਡਿਸਟੈਂਸ ਰੱਖਿਆ ਜਾਵੇ। ਪ੍ਰੋਵਿੰਸ ਵਿੱਚ ਬੀਤੇ ਦਿਨ 8 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਕੁੱਲ ਕੇਸਾਂ ਦੀ ਗਿਣਤੀ 2232 ਹੋ ਗਈ ਹੈ। 442 ਹੈਲਥ ਕੇਅਰ ਸੈਂਟਰਜ਼ ਵਿੱਚ ਲੋਕ ਪ੍ਰਭਾਵਿਤ ਹੋਏ ਹਨ। ਡਾ: ਹੈਨਰੀ ਨੇ ਆਊਟਬ੍ਰੇਕਸ ਬਾਰੇ ਅਪਡੇਟ ਦਿੱਤੀ ਅਤੇ ਦੱਸਿਆ ਕਿ ਇਸ ਮੌਕੇ 78 ਮਰੀਜ਼ ਹਸਪਤਾਲ ਵਿੱਚ ਦਾਖਲ ਹਨ। ਇਸਤੋਂ ਇਲਾਵਾ 21 ਆਈਸੀਯੂ ਵਿੱਚ ਹਨ ਜਦਕਿ 4 ਮੌਤਾਂ ਵੀ ਪਿਛਲੇ ਦਿਨ ਹੋਈਆਂ ਹਨ ਜਦਕਿ 1472 ਮਰੀਜ਼ ਠੀਕ ਹੋ ਚੁੱਕੇ ਹਨ।

Share this Article
Leave a comment