Up ‘ਚ ਮੈਨਪੁਰੀ ਲੋਕ ਸਭਾ ਸੀਟ ਸਮੇਤ ਰਾਮਪੁਰ ਅਤੇ ਖਤੌਲੀ ਵਿਧਾਨ ਸਭਾ ਸੀਟਾਂ ਤੇ ਅੱਜ ਹੋਵੇਗੀ ਜ਼ਿਮਨੀ ਚੋਣ

Global Team
2 Min Read

ਨਵੀਂ ਦਿੱਲੀ— ਉੱਤਰ ਪ੍ਰਦੇਸ਼ ‘ਚ ਮੈਨਪੁਰੀ ਲੋਕ ਸਭਾ ਸੀਟ ਅਤੇ ਰਾਮਪੁਰ ਅਤੇ ਖਤੌਲੀ ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਲਈ ਅੱਜ ਵੋਟਿੰਗ ਹੋਵੇਗੀ। ਇਨ੍ਹਾਂ ਜ਼ਿਮਨੀ ਚੋਣਾਂ ‘ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਗਠਜੋੜ ਅਤੇ ਰਾਸ਼ਟਰੀ ਲੋਕ ਦਲ (ਆਰ.ਐੱਲ.ਡੀ.) ਵਿਚਾਲੇ ਸਿੱਧਾ ਮੁਕਾਬਲਾ ਹੈ। ਇਨ੍ਹਾਂ ਉਪ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ ਨੇ ਆਪਣੇ ਉਮੀਦਵਾਰ ਨਹੀਂ ਉਤਾਰੇ ਹਨ।
ਰਾਜ ਚੋਣ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਮਨੀ ਚੋਣ ਲਈ ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋਵੇਗੀ, ਜੋ ਸ਼ਾਮ ਛੇ ਵਜੇ ਤੱਕ ਜਾਰੀ ਰਹੇਗੀ ਅਤੇ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ।

ਇਨ੍ਹਾਂ ਉਪ ਚੋਣਾਂ ਵਿੱਚ ਕੁੱਲ 24 ਲੱਖ 43 ਹਜ਼ਾਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਇਨ੍ਹਾਂ ਵਿੱਚ 13 ਲੱਖ 14 ਹਜ਼ਾਰ ਪੁਰਸ਼, 11 ਲੱਖ 29 ਹਜ਼ਾਰ ਔਰਤਾਂ ਅਤੇ 132 ਹੋਰ ਵਰਗ ਦੇ ਵੋਟਰ ਸ਼ਾਮਲ ਹਨ। ਜ਼ਿਮਨੀ ਚੋਣ ਲਈ 1945 ਪੋਲਿੰਗ ਸਟੇਸ਼ਨ ਅਤੇ 3062 ਪੋਲਿੰਗ ਸਥਾਨ ਬਣਾਏ ਗਏ ਹਨ। ਚੋਣ ਕਮਿਸ਼ਨ ਮੁਤਾਬਕ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

 

ਮੈਨਪੁਰੀ ਲੋਕ ਸਭਾ ਸੀਟ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੇ ਦੇਹਾਂਤ ਕਾਰਨ ਖਾਲੀ ਹੋਈ ਹੈ। ਦੂਜੇ ਪਾਸੇ ਰਾਮਪੁਰ ਸਦਰ ਵਿਧਾਨ ਸਭਾ ਸੀਟ ਆਜ਼ਮ ਖਾਨ ਨੂੰ ਨਫਰਤ ਭਰਿਆ ਭਾਸ਼ਣ ਦੇਣ ਦੇ ਦੋਸ਼ ‘ਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਖਤੌਲੀ ਸੀਟ ਭਾਜਪਾ ਵਿਧਾਇਕ ਵਿਕਰਮ ਸਿੰਘ ਸੈਣੀ ਨੂੰ ਮੁਜ਼ੱਫਰਨਗਰ ਦੰਗਿਆਂ ਨਾਲ ਸਬੰਧਤ ਇਕ ਮਾਮਲੇ ‘ਚ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਕਾਰਨ ਖਾਲੀ ਹੋ ਗਈ ਹੈ।

- Advertisement -

Share this Article
Leave a comment