ਪਾਕਿ ਮੰਤਰੀ ਨੇ ਮੋਦੀ ਦਾ ਵਿਰੋਧ ਕਰ ਕੇਜਰੀਵਾਲ ਨੂੰ ਵੋਟ ਦੇਣ ਲਈ ਕਿਹਾ ਤਾਂ ਆਪ ਸੁਪਰੀਮੋ ਨੂੰ ਆ ਗਿਆ ਗੁੱਸਾ, ਫਿਰ ਦੇਖੋ ਕੀ ਕਿਹਾ

TeamGlobalPunjab
1 Min Read

ਨਵੀਂ ਦਿੱਲੀ : ਇਕ ਪਾਸੇ ਜਿੱਥੇ ਵਿਧਾਨ ਸਭਾ ਚੋਣਾਂ ਚ ਅਰਵਿੰਦ ਕੇਜਰੀਵਾਲ ਆਪਣੀ ਵਿਰੋਧੀ ਪਾਰਟੀ ਭਰਤੀ ਜਨਤਾ ਪਾਰਟੀ ਖਿਲਾਫ ਦਬ ਕਿ ਪ੍ਰਚਾਰ ਕਰ ਰਹੇ ਹਨ ਉਥੇ ਹੀ ਜਿੱਤ ਹਾਸਲ ਕਰਨ ਦਾ ਵਾਅਦਾ ਵੀ ਕਰ ਰਹੇ ਹਨ। ਇਸ ਦੇ ਚਲਦਿਆਂ ਬੀਤੇ ਦਿਨੀਂ ਗੁਆਂਢੀ ਮੁਲਕ ਪਾਕਿਸਤਾਨ ਦੇ ਇੱਕ ਮੰਤਰੀ ਦਾ ਅਜਿਹਾ ਟਵੀਟ ਸਾਹਮਣੇ ਆਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਦਰਅਸਲ ਇਸ ਟਵੀਟ ਵਿਚ ਪਾਕਿ ਮੰਤਰੀ ਚੌਧਰੀ ਫਵਾਦ ਨੇ ਚੋਣਾਂ ਚ ਕੇਜਰੀਵਾਲ ਦੇ ਹੱਕ ਚ ਫਤਵਾ ਸੁਣਾਉਣ ਲਈ ਅਪੀਲ ਕੀਤੀ ਸੀ। ਉਨ੍ਹਾਂ ਲਿਖਿਆ ਸੀ ਕਿ ਦਿੱਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਹਰਾਉਣਾ ਚਾਹੀਦਾ ਹੈ।

ਇਸ ਟਵੀਟ ਤੇ ਕੇਜਰੀਵਾਲ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਉਨ੍ਹਾਂ ਫਵਾਦ ਚੌਧਰੀ ਦੇ ਟਵੀਟ ਤੇ ਮੁੜ ਟਵੀਟ ਕਰਦਿਆ ਲਿਖਿਆ ਕਿ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਹਨ ਅਤੇ ਉਹ ਉਨ੍ਹਾ ਦੇ ਵੀ ਪ੍ਰਧਾਨ ਮੰਤਰੀ ਹਨ। ਕੇਜਰੀਵਾਲ ਨੇ ਲਿਖਿਆ ਕਿ ਇਹ ਭਾਰਤ ਦਾ ਅੰਤ੍ਰਿੰਗ ਮਾਮਲਾ ਹੈ।

 

Share this Article
Leave a comment