ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਸਵਾਲ ਪੁੱਛ ਕੇ ਬੁਰਾ ਫਸਿਆ ਮਸ਼ਹੂਰ ਕੈਨੇਡੀਅਨ ਅਖ਼ਬਾਰ

TeamGlobalPunjab
3 Min Read

butter chicken roti tweet ਚੰਡੀਗੜ੍ਹ: ਬਟਰ ਚਿਕਨ ਤੇ ਰੋਟੀ ! ਇਸ ਡਿਸ਼ ਨੂੰ ਲੈ ਕੇ ਕੈਨੇਡਾ ਦੇ ਮਸ਼ਹੂਰ ਅਖਬਾਰ ‘ਟੋਰਾਂਟੋ ਸਟਾਰ’ ਨੇ ਐਨਡੀਪੀ ਲੀਡਰ ਜਗਮੀਤ ਸਿੰਘ ‘ਤੇ ਟਿੱਪਣੀ ਕਰਦੇ ਹੋਏ ਟਵੀਟ ਕਰ ਦਿੱਤਾ, ਜਿਸ ਕਾਰਨ ਹੁਣ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨਾਨ ਵੈੱਜ ਖਾਣ ਵਾਲਿਆਂ ਦੀ ਸਭ ਤੋਂ ਪਸੰਦੀਦਾ ਬਟਰ ਚਿਕਨ ਤੇ ਰੋਟੀ ਡਿਸ਼ ਖਾਸਕਰ ਪੰਜਾਬ ਅਤੇ ਦੁਨੀਆ ਭਰ ‘ਚ ਮਸ਼ਹੂਰ ਹੈ ਪਰ ਪਿਛਲੇ ਕੁੱਝ ਸਾਲਾਂ ‘ਚ ਇਹ ਡਿਸ਼ ਕੈਨੇਡਾ ‘ਚ ਵੀ ਕਾਫ਼ੀ ਪਾਪੁਲਰ ਹੋਈ ਹੈ। ਕੈਨੇਡਾ ਦੇ ਅਖਬਾਰ ‘ਟੋਰਾਂਟੋ ਸਟਾਰ’ ਨੇ ਟਵੀਟ ਕਰਦੇ ਹੋਏ ਲਿਖਿਆ ਕਿ, ਜਗਮੀਤ ਤੁਹਾਡੇ ਦਿਲ ਦੇ ਸਭ ਤੋਂ ਨੇੜ੍ਹੇ ਮੁੱਦਾ ਕੀ ਹੈ? ਕੀ ਤੁਸੀ ਦੱਸ ਸਕਦੇ ਹੋ ਬਟਰ-ਚਿਕਨ ਰੋਟੀ ਲਈ ਸਭ ਤੋਂ ਚੰਗੀ ਥਾਂ ਕਿਹੜੀ ਹੈ ? ਲੋਕ ਜਾਨਣਾ ਚਾਹੁੰਦੇ ਹਨ…
butter chicken roti tweet
ਅਸਲ ‘ਚ ਕੈਨੇਡਾ ਵਿਖੇ ਅਕਤੂਬਰ ਮਹੀਨੇ ਫੈਡਰਲ ਚੋਣਾਂ ਹੋਣ ਵਾਲੀਆਂ ਹਨ ਤੇ ‘ਟੋਰਾਂਟੋ ਸਟਾਰ’ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦਾ ਸਮਰਥਕ ਹੈ। ਜਗਮੀਤ ਦੀ ਪ੍ਰਸਿੱਧੀ ਨੂੰ ਦੇਖਦਿਆਂ ਅਖਬਾਰ ਨੇ ਲਿਬਰਲ ਪਾਰਟੀ ਦੇ ਪੱਖ ‘ਚ ਅਜਿਹੀਆਂ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਪਰ ਉਨ੍ਹਾਂ ਵੱਲੋਂ ਕੀਤੀ ਇਹ ਟਿੱਪਣੀ ਉਨ੍ਹਾਂ ਲਈ ਹੀ ਪਰੇਸ਼ਾਨੀ ਦਾ ਸਬੱਬ ਬਣ ਗਈ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਜਗਮੀਤ ਅੰਮ੍ਰਿਤਧਾਰੀ ਸਿੱਖ ਹਨ ਤੇ ਅੰਮ੍ਰਿਤਧਾਰੀ ਮਾਸ ਨਹੀਂ ਖਾਂਦੇ। ਸੋਸ਼ਲ ਮੀਡੀਆ ‘ਤੇ ਟਰੋਲ ਹੋਣ ਤੋਂ ਬਾਅਦ ਟੋਰਾਂਟੋ ਸਟਾਰ ਨੇ ਇਸ ਟਵੀਟ ਨੂੰ ਹਟਾ ਦਿੱਤਾ ਪਰ ਉਸ ਤੋਂ ਪਹਿਲਾ ਹੀ ਇਹ ਕਾਫੀ ਵਾਇਰਲ ਹੋ ਚੁੱਕਿਆ ਸੀ ਇਸ ਕਮੈਂਟ ‘ਤੇ ਸਿੱਖਾਂ ਨੇ ਭਾਰੀ ਇਤਰਾਜ਼ ਜਤਾਇਆਂ ਤੇ ਨਸਲਵਾਦੀ ਟਿੱਪਣੀ ਮੰਨ ਕੇ ਇਸ ਨੂੰ ਰੀ- ਟਵੀਟ ਕੀਤਾ।
butter chicken roti tweet canadian newspaper under fire for tweet

ਵਿਵਾਦ ‘ਚ ਆਉਣ ਤੋਂ ਬਾਅਦ ਅਖਬਾਰ ਨੇ ਉਸ ਟਵੀਟ ਨੂੰ ਡਿਲੀਟ ਕਰਕੇ ਸਪਸ਼ਟੀਕਰਨ ਦਿੱਤਾ ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਲਿਖੀ ਗਈ ਸ਼ਬਦਾਵਲੀ ਸਹੀ ਨਹੀ ਸੀ ਤੇ ਇਸ ਟਵੀਟ ਨੂੰ ਬਿਨ੍ਹਾਂ ਐਡਿਟ ਕੀਤੇ ਪੋਸਟ ਕਰ ਦਿੱਤਾ ਗਿਆ। ਅਸੀ ਇਸ ਗਲਤੀ ਲਈ ਮੁਆਫੀ ਮੰਗਦੇ ਹਾਂ

- Advertisement -

ਦੱਸਣਯੋਗ ਹੈ ਕਿ ਕੇਨੈਡਾ ਵਿਖੇ ਵੱਡੀ ਗਿਣਤੀ ‘ਚ ਸਿੱਖ ਭਾਈਚਾਰਾ ਮੌਜੂਦ ਹੈ ਤੇ ਜਿਸ ਦੀ ਚੋਣਾਂ ‘ਚ ਵੀ ਵੱਡੀ ਭੂਮਿਕਾ ਹੈ। ਸਰਵੇ ਅਨੁਸਾਰ ਜਗਮੀਤ ਤੇ ਉਨ੍ਹਾਂ ਦੀ ਪਾਰਟੀ ਤੀਜੇ ਸਥਾਨ ‘ਤੇ ਹੈ।
butter chicken roti tweet

Read Also: ਦਸਤਾਰਧਾਰੀ ਅਧਿਆਪਕਾ ਨੇ ਸਿੱਖੀ ਖਾਤਰ ਛੱਡੀ ਨੌਕਰੀ

- Advertisement -

ਕੈਨੇਡਾ ‘ਚ ਪੰਜਾਬੀਆਂ ਤੋਂ ਇਲਾਵਾ ਕੈਨੇਡੀਅਨਸ ਵਿੱਚ ਵੀ ਬਟਰ ਚਿਕਨ ਮਸ਼ਹੂਰ

ਜਿਵੇਂ – ਜਿਵੇਂ ਪੰਜਾਬੀਆਂ ਕੈਨੇਡਾ ‘ਚ ਪੰਜਾੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਉਸੇ ਤਰ੍ਹਾਂ ਹੀ ਪੰਜਾਬੀਆਂ ਦਾ ਖਾਣਾ ਵੀ ਉੱਥੋਂ ਦੇ ਲੋਕਾਂ ਨੂੰ ਪਸੰਦ ਆਉਣ ਲੱਗਿਆ ਹੈ। ਥਾਂ-ਥਾਂ ਪੰਜਾਬੀ ਢਾਬੇ ਰੈਸਟੋਰੈਂਟ ਖੁੱਲ੍ਹ ਗਏ ਹਨ ਜਿੱਥੇ ਹਰ ਤਰ੍ਹਾਂ ਦਾ ਪੰਜਾਬੀ ਖਾਣਾ ਮਿਲਦਾ ਹੈ। ਭਾਰਤੀ ਮੂਲ ਦੇ ਕੈਨੇਡੀਅਨਾਂ ਤੋਂ ਇਲਾਵਾ ਗੋਰੇ ਵੀ ਪੰਜਾਬੀ ਖਾਣਾ ਕਾਫ਼ੀ ਪਸੰਦ ਕਰਨ ਲੱਗੇ ਹਨ।

butter chicken roti tweet

Share this Article
Leave a comment