ਤਰਨਤਾਰਨ: ਭਾਰਤ-ਪਾਕਿ ਸਰਹੱਦ ‘ਤੇ ਵੱਡੀ ਸਾਜ਼ਿਸ਼ ਨਾਕਾਮ, 5 ਸ਼ੱਕੀਆਂ ਦਾ ਐਂਕਾਉਂਟਰ

TeamGlobalPunjab
1 Min Read

ਖਾਲੜਾ: ਤਰਨਤਾਰਨ ਦੇ ਨੇੜ੍ਹੇ ਭਾਰਤ-ਪਾਕਿਸਤਾਨ ਸਰਹੱਦ ‘ਤੇ BSF ਨੇ ਪੰਜ ਸ਼ੱਕੀਆਂ ਨੂੰ ਢੇਰ ਕਰ ਦਿੱਤਾ ਹੈ। BSF ਦੀ 103 ਬਟਾਲੀਅਨ BOP ਡੱਲ ਦੇ ਨਜ਼ਦੀਕ ਇਹ ਸ਼ੱਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸੂਤਰਾ ਮੁਤਾਬਕ ਇਸ ਤੋਂ ਪਹਿਲਾ ਤਿੰਨ ਸ਼ੱਕੀਆਂ ਦੇ ਮਾਰੇ ਜਾਣ ਦੀ ਖਬਰਾਂ ਸਨ ਸਰਚ ਆਪਰੇਸ਼ਨ ਤੋਂ ਬਾਅਦ ਲਾਸ਼ਾਂ ਬਰਾਮਦ ਕਰ ਲਈਆ ਗਈਆਂ ਹਨ। ਉੱਥੇ ਹੀ ਇੱਕ ਮ੍ਰਿਤਕ ਕੋਲੋਂ ਪਿੱਠੂ ਬੈਗ ਅਤੇ ਇੱਕ ਰਾਈਫ਼ਲ ਡਿੱਗੀ ਹੋਈ ਮਿਲੀ ਹੈ, ਇਹ ਦਹਿਸ਼ਤਗਰਦ ਸਨ ਜਾਂ ਫਿਰ ਸਮਗਲਰ ਇਸ ਦੀ ਜਾਂਚ ਹੋ ਰਹੀ ਹੈ। ਦਸ ਦਈਏ ਇਹ ਘਟਨਾ ਸਵੇਰ ਦੇ 4:45 ਵਜੇ ਵਾਪਰੀ।

ਤਰਨਤਾਰਨ ‘ਚ ਅਕਸਰ ਨਸ਼ੇ ਦੀ ਸਮਗਲਿੰਗ ਦੀ ਵਾਰਦਾਤ ਹੁੰਦੀ ਰਹਿੰਦੀ ਹੈ, ਪਰ ਪਾਕਿਸਤਾਨ ਦੇ ਪਾਸੇ ਤੋਂ ਅਕਸਰ ਸਮਗਲਰ ਨਸ਼ਾ ਸੁੱਟ ਕੇ ਫ਼ਰਾਰ ਹੋ ਜਾਂਦੇ ਹਨ। ਭਾਰਤੀ ਨਸ਼ਾ ਸਮਗਲਰ ਨਸ਼ੇ ਦੀ ਖੇਪ ਨੂੰ ਚੁੱਕ ਲੈਂਦੇ ਨੇ ਪਰ ਜਿਸ ਤਰ੍ਹਾਂ ਸ਼ੱਕੀਆਂ ਨੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਗੰਭੀਰ ਮਾਮਲਾ ਹੈ ਜਿਸ ਦੀ ਜਾਂਚ ਹੋ ਰਹੀ ਹੈ। ਬੀ. ਐੱਸ. ਐੱਫ. ਦੀ ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ ਅਤੇ ਇਸ ਦੌਰਾਨ ਨਸ਼ੀਲੇ ਪਦਾਰਥ ਤੇ ਅਸਲਾ ਬਰਾਮਦ ਹੋਣ ਦੀ ਆਸ ਹੈ।

Share this Article
Leave a comment