ਬੀਐੱਸਐਫ ਨੂੰ ਮਿਲੀ ਸਫਲਤਾ, ਸਰਹੱਦ ਨੇੜਿਓ 5 ਪੈਕੇਟ ਹੈਰੋਇਨ ਬਰਾਮਦ

TeamGlobalPunjab
1 Min Read

ਤਰਨਤਾਰਨ: ਭਾਰਤ ਪਾਕਿਸਤਾਨ ਦੀ ਸਰਹੱਦ ਤੇ ਤਾਇਨਾਤ ਬੀਐੱਸਐਫ ਦੀ 14 ਬਟਾਲੀਅਨ ਖੇਮਕਰਨ ਵੱਲੋਂ ਸਵੇਰੇ ਤੜਕਸਾਰ ਤਾਰਬੰਦੀ ਤੋਂ ਅੱਗੇ ਭਾਰਤੀ ਇਲਾਕੇ ‘ਚੋਂ 5 ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਬੀਐੱਸਐੱਫ ਦੀ 14 ਬਟਾਲੀਅਨ ਖੇਮਕਰਨ ਦੀ ਬੀਓਪੀ ਕਲਸ ਦੇ ਅਧੀਨ ਆਉਂਦੇ ਇਲਾਕੇ ਦੀ ਬੁਰਜੀ ਨੰਬਰ 151 ਦੇ ਕੋਲ ਜਵਾਨਾਂ ਨੂੰ ਹਲਚਲ ਹੁੰਦੀ ਦਿਖਾਈ ਦਿੱਤੀ ਸੀ।

ਡਿਊਟੀ ‘ਤੇ ਤਾਇਨਾਤ ਜਵਾਨਾਂ ਨੇ ਇਸ ਦੀ ਜਾਣਕਾਰੀ ਉਚ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਬਾਅਦ ਇਲਾਕੇ ‘ਚ ਸਰਚ ਅਪਰੇਸ਼ਨ ਕੀਤਾ ਗਿਆ। ਜਿਸ ਦੌਰਾਨ ਜਵਾਨਾਂ ਦੇ ਹੱਥ ਵੱਡੀ ਕਾਮਯਾਬੀ ਲੱਗੀ।

Share this Article
Leave a comment