ਹਿਮਾਚਲ ਪ੍ਰਦੇਸ਼ ‘ਚ ਛੱਤੀਸਗੜ੍ਹ ਦੇ ਬੀ.ਐੱਸ.ਐੱਫ. ਦਾ ਇੱਕ ਜਵਾਨ ਸ਼ਹੀਦ

Global Team
1 Min Read

ਧਰਮਸ਼ਾਲਾ: ਛੱਤੀਸਗੜ੍ਹ ਦੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਤੋਂ ਬੀ.ਐੱਸ.ਐੱਫ. ਦੇ ਇੱਕ ਜਵਾਨ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਦਾਂਤੇਵਾੜਾ ਜ਼ਿਲ੍ਹੇ ‘ਚ ਚੋਣ ਡਿਊਟੀ ‘ਤੇ ਤਾਇਨਾਤ ਬੀ.ਐੱਸ.ਐੱਫ. ਜਵਾਨ ਦੀ ਗ੍ਰੇਨੇਡ ਧਮਾਕੇ ‘ਚ ਹੋ ਗਈ। ਮ੍ਰਿਤਕ ਬੀ.ਐੱਸ.ਐੱਫ. ਜਵਾਨ ਬਲਵੀਰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪਿੰਡ ਰਾਜਾ ਕਾ ਤਾਲਾਬ ਨੇਰਨਾ ਦਾ ਰਹਿਣ ਵਾਲਾ ਸੀ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਗਸ਼ਤ ਟੀਮ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਵਾਲੀ ਸੀ। ਇਸ ਦੌਰਾਨ ਜਿਵੇਂ ਹੀ ਤਲਾਸ਼ੀ ਸ਼ੁਰੂ ਕੀਤੀ ਗਈ ਤਾਂ ਹੈੱਡ ਕਾਂਸਟੇਬਲ ਬਲਬੀਰ ਚੰਦ ਦੇ ਬੈਗ ‘ਚ ਹੀ ਗ੍ਰੇਨੇਡ ਫਟ ਗਿਆ। ਗੰਭੀਰ ਰੂਪ ਨਾਲ ਜ਼ਖ਼ਮੀ ਜਵਾਨ ਨੂੰ ਦਾਂਤੇਵਾੜਾ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਦੂਜੇ ਪਾਸੇ ਫ਼ੌਜੀ ਦੀ ਮੌਤ ਦੀ ਖ਼ਬਰ ਤੋਂ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਹੈ। ਮੌਤ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਮਿਲਦਿਆਂ ਹੀ ਚਾਰੇ ਪਾਸੇ ਰੌਲਾ ਪੈ ਗਿਆ। ਧਿਆਨਯੋਗ ਹੈ ਕਿ ਦਾਂਤੇਵਾੜਾ ਛੱਤੀਸਗੜ੍ਹ ਦੇ 20 ਵਿਧਾਨ ਸਭਾ ਹਲਕਿਆਂ ਵਿਚੋਂ ਇਕ ਹੈ ਜਿੱਥੇ ਪਹਿਲੇ ਪੜਾਅ ਵਿਚ 7 ​​ਨਵੰਬਰ ਨੂੰ ਵੋਟਿੰਗ ਹੋਣੀ ਹੈ।

Share this Article
Leave a comment