ਮੈਕਸੀਕੋ ਸਿਟੀ: ਮੰਗਲਵਾਰ ਨੂੰ ਮੈਕਸੀਕੋ ਦੇ ਖਾੜੀ ਤੱਟ ‘ਤੇ ਇਕ ਜੇਲ੍ਹ ਵਿਚ ਕੈਦੀਆਂ ਦੇ ਦੋ ਵਿਰੋਧੀ ਗੁੱਟਾਂ ਵਿਚਕਾਰ ਭਿਆਨਕ ਲੜਾਈ ‘ਚ 6 ਕੈਦੀਆਂ ਦੀ ਮੌਤ ਅਤੇ 9 ਜ਼ਖਮੀ ਹੋ ਗਏ।
ਤਬਾਸਕੋ ਰਾਜ ਦੀ ਪੁਲਿਸ ਨੇ ਦੱਸਿਆ ਕਿ ਰਾਜ ਦੀ ਰਾਜਧਾਨੀ ਵਿਲਾਹਰਮੋਸਾ ਵਿਖੇ ਇਕ ਜੇਲ੍ਹ ਵਿਚ ਇਹ ਝੜਪ ਹੋਈ। ਪੁਲਿਸ ਨੇ ਦੱਸਿਆ ਕਿ ਕੈਦੀਆਂ ਨੇ ਘਰੇਲੂ ਬਣਾਏ ਹੋਏ ਹਥਿਆਰਾਂ ਦੀ ਵਰਤੋ ਕੀਤੀ। ਜਿਸ ਵਿਚ ਆਮਤੌਰ ‘ਤੇ ਵਰਤਿਆ ਜਾਣ ਵਾਲਾ ਬਲੇਡ ਸ਼ਾਮਲ ਹੈ।
ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਹਾਲਾਤ ‘ਤੇ ਕਾਬੂ ਪਾ ਲਿਆ ਹੈ ਪਰ ਪਰ ਜ਼ਖਮੀਆਂ ਦੀ ਸਥਿਤੀ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ। ਤਬਾਸਕੋ ਵਿਚ ਨਸ਼ੀਲੇ ਪਦਾਰਥ ਦੇ ਗਿਹੋਰਾਂ ਦੇ ਮੈਂਬਰ ਜੇਲ੍ਹ ਵਿਚ ਅਕਸਰ ਆਪਣੇ ਵਿਰੋਧੀਆਂ ਨਾਲ ਲੜਦੇ ਰਹਿੰਦੇ ਹਨ।