ਵਿਆਹ ਤੋਂ ਇਕ ਦਿਨ ਪਹਿਲਾਂ ਵਿਅਕਤੀ ਨੇ ਆਪਣੀ ਮੰਗੇਤਰ ‘ਤੇ ਕੁਹਾੜੀ ਨਾਲ ਕੀਤੇ 83 ਵਾਰ

TeamGlobalPunjab
2 Min Read
ਮਾਸਕੋ: ਰੂਸ ਦੇ ਮਾਸਕੋ ਸ਼ਹਿਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਵਿਆਹ ਤੋਂ ਇਕ ਦਿਨ ਪਹਿਲਾਂ ਇਕ ਵਿਅਕਤੀ ਨੇ ਆਪਣੀ ਮੰਗੇਤਰ ਨੂੰ ਬਹੁਤ ਹੀ ਦਰਦਨਾਕ ਤਰੀਕੇ ਨਾਲ ਮਾਰ ਦਿੱਤਾ। ਵਿਅਕਤੀ ਨੇ ਇਕ ਕੁਹਾੜੀ ਨਾਲ 83 ਵਾਰ ਪੀੜਤ ‘ਤੇ ਹਮਲਾ ਕੀਤਾ। ਇਸ  ਘਟਨਾ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ ਹੈ।
‘ਦਿ ਸਨ’ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ ਦੇ ਅਨੁਸਾਰ ਦੋਸ਼ੀ ਵਿਅਕਤੀ ਦਾ ਨਾਮ ਅਲੈਗਜ਼ੈਂਡਰ ਵੋਰੋਨੀਨ ਹੈ। ਅਲੈਗਜ਼ੈਂਡਰ ਇੱਕ  ਕਾਰ ਰੈਂਟਲ ਕੰਪਨੀ ਅਤੇ ਟਰੈਵਲ ਏਜੰਸੀ ਦਾ ਮਾਲਕ ਹੈ। ਪੁਲਿਸ ਦੇ ਅਨੁਸਾਰ 26 ਸਾਲਾ ਮਰੀਨਾ ਦੀ ਲਾਸ਼ ਉਸ ਦੇ ਬੈਡਰੂਮ ‘ਚੋਂ ਬਰਾਮਦ ਹੋਈ। ਉਸਦੇ ਸਰੀਰ ‘ਤੇ ਡੂੰਘੇ ਜ਼ਖ਼ਮ ਸਨ। ਉਸ ਦਾ ਚਿਹਰਾ ਪੂਰੀ ਤਰ੍ਹਾਂ ਵਿਗਾੜਿਆ ਹੋਇਆ ਸੀ ਅਤੇ  ਸਿਰ ਵੀ ਫੱਟਿਆ ਹੋਇਆ ਸੀ।
ਜਾਣਕਾਰੀ ਅਨੁਸਾਰ ਅਲੈਗਜ਼ੈਂਡਰ 3 ਘੰਟੇ ਆਪਣੀ ਮੰਗੇਤਰ  ਨੂੰ ਕੁੱਟਦਾ ਰਿਹਾ। ਘਟਨਾ ਤੋਂ ਬਾਅਦ ਅਲੈਗਜ਼ੈਂਡਰ ਨੇ ਵਿਦੇਸ਼ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਕੋਰੋਨਾ ਕਾਰਨ ਯਾਤਰਾ ‘ਤੇ ਪਾਬੰਦੀ ਲਾਗੂ ਸੀ,  ਜਿਸ ਕਾਰਨ ਉਹ ਵਿਦੇਸ਼ ਨਹੀਂ ਜਾ ਸਕਿਆ।
ਮਰੀਨਾ ਦੀ ਮਾਂ ਨੇ ਮਰੀਨਾ ਦੀ ਮੌਤ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਉਸ ਨੇ ਕਿਹਾ ਕਿ ਮਰੀਨਾ ਆਪਣੇ ਵਿਆਹ ਲਈ  ਕੱਪੜੇ ਵੀ ਖਰੀਦ ਚੁੱਕੀ ਸੀ । ਪਰ ਉਸ ਦੀ ਜ਼ਿੰਦਗੀ ਦੇ ਵੱਡੇ ਦਿਨ ਤੋਂ ਪਹਿਲਾਂ ਉਸ ਦੀ ਹੱਤਿਆ ਕਰ ਦਿੱਤੀ ਗਈ ।
ਜਾਂਚ ਟੀਮ ਨੇ ਦੋਸ਼ੀ ਦੀਆਂ 5 ਪੁਰਾਣੀਆਂ ਸਹੇਲੀਆਂ ਤੋਂ ਵੀ ਪੁੱਛਗਿੱਛ ਕੀਤੀ।ਉਨ੍ਹਾਂ ਦੱਸਿਆ ਕਿ ਅਲੈਕਜੈਂਡਰ ਮਾਸੂਮ ਨਹੀਂ ਹੈ। ਉਨ੍ਹਾਂ ਵਿਚੋਂ ਇਕ ਨੇ ਦੱਸਿਆ ਕਿ ਇਕ ਵਾਰ ਦੋਸ਼ੀ ਨੇ ਉਸ ਨੂੰ ਬੰਨ੍ਹ ਦਿੱਤਾ ਸੀ ਅਤੇ ਉਸ ਦੇ ਬੱਚੇ ਨੂੰ ਬਾਹਰ ਸੁੱਟਣ ਦੀ ਧਮਕੀ ਦਿੱਤੀ ਸੀ।

Share this Article
Leave a comment