ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਇਮਰਾਨ ਖਾਨ ਨੂੰ ‘ਲਾਈਫਟਾਈਮ ਅਚੀਵਮੈਂਟ ਐਵਾਰਡ’

TeamGlobalPunjab
1 Min Read

ਲੰਦਨ: ਬਰਤਾਨੀਆ ਦੀਆਂ ਸਿੱਖ ਜੱਥੇਬੰਦੀਆਂ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੂੰ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਲਈ ‘ਲਾਈਫਟਾਈਮ ਅਚੀਵਮੈਂਟ ਅਵਾਰਡ’ ਨਾਲ ਨਵਾਜ਼ਿਆ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲੰਦਨ ਦੇ ਸਿਟੀ ਹਾਲ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਪਾਕਿਸਤਾਨ ਦੇ ਯੂਕੇ ਤੇ ਯੂਰੋਪ ਵਿੱਚ ਵਪਾਰਕ ਮਾਮਲਿਆਂ ਦੇ ਬੁਲਾਰੇ ਸਾਹਿਬਜ਼ਾਦਾ ਜਹਾਂਗੀਰ ਨੇ ਇਮਰਾਨ ਖਾਨ ਵੱਲੋਂ ਇਹ ਇਨਾਮ ਕਬੂਲ ਕੀਤਾ ਗਿਆ। ਇਸ ਮੌਕੇ ‘ਤੇ ਕਿਹਾ ਗਿਆ ਕਿ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਤੱਕ ਜਾਣ ਲਈ ਕਰਤਾਰਪੁਰ ਲਾਂਘਾ ਖੋਲ੍ਹ ਕੇ ਇਮਰਾਨ ਖਾਨ ਨੇ ਦੁਨੀਆ ਭਰ ਦੇ ਸਿੱਖਾਂ ਦਾ ਦਿਲ ਜਿੱਤ ਲਿਆ ਹੈ।

- Advertisement -

ਇਸ ਸਮਾਗਮ ਵਿੱਚ ਲੰਦਨ ਅਸੈਂਬਲੀ ਦੇ ਮੈਂਬਰ ਡਾ. ਓਂਕਾਰ ਸਹੋਸਤਾ, ਸਾਦਿਕ ਖਾਨ, ਡੇਬੀ ਵੀਕਸ-ਬਰਨਾਰਡ, ਲੇਬਰ ਪਾਰਟੀ ਆਗੂ ਪ੍ਰੀਤ ਕੌਲ ਗਿਲ ਅਤੇ ਹੋਰ ਸਿੱਖ ਭਾਈਚਾਰੇ ਦੇ ਮੈਂਬਰ ਸ਼ਾਮਲ ਹੋਏ। ਜਹਾਂਗੀਰ ਨੇ ਇਮਰਾਨ ਨੂੰ ਦਿੱਤੇ ਗਏ ਸਨਮਾਨ ਲਈ ਸਿੱਖ ਭਾਈਚਾਰੇ ਨੂੰ ਧੰਨਵਾਦ ਦਿੱਤਾ ਅਤੇ ਕਿਹਾ ਕਿ ਕਰਤਾਰਪੁਰ ਲਾਂਘਾ ਪਾਕਿਸਤਾਨ ਵੱਲੋਂ ਸ਼ਾਂਤੀ ਦਾ ਇੱਕ ਪੈਗਾਮ ਹੈ।

ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਇਸ ਗੱਲ ਦਾ ਮਾਣ ਹੈ ਕਿ ਉਸ ਨੇ ਸਿਰਫ਼ ਅੱਠ ਮਹੀਨੇ ਦੇ ਅੰਦਰ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਪੂਰਾ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਇਮਰਾਨ ਖਾਨ ਦੇ ਸ਼ਾਂਤੀ ਅਤੇ ਮਨੁੱਖਤਾ ਦੇ ਪ੍ਰਤੀ ਪਿਆਰ ਅਤੇ ਜਜ਼ਬੇ ਕਾਰਨ ਸੰਭਵ ਹੋ ਸਕਿਆ।

Share this Article
Leave a comment