ਲੰਡਨ : ਸਿੱਖਾਂ ਦੇ ਲਈ ਅਲੱਗ ਦੇਸ਼ ਦੀ ਮੰਗ ਕਰਨ ਵਾਲਿਆਂ ਨੂੰ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਨੇ ਤਾੜਨਾ ਪਾਈ ਹੈ। ਹਾਲਾਂਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਤੋਂ ਪਹਿਲਾਂ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਵੱਖਰੇ ਅਤੇ ਸੁਤੰਤਰ ਰਾਜ ਦੇ ਅੰਦੋਲਨ ਦਾ ਸਮਰਥਨ ਬਿਲਕੁਲ ਨਹੀਂ ਕਰੇਗੀ। ਐਸੋਸੀਏਸ਼ਨ ਨੇ ਅਜਿਹੇ ਲੋਕਾਂ ਨੂੰ ਬਰਤਾਨਵੀ ਪਾਸਪੋਰਟ ਛੱਡਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਇਹ ਲੋਕ ਪੰਜਾਬ ਵਿਚ ਜਾ ਕੇ ਪ੍ਰਦਰਸ਼ਨ ਕਰਨ ਤਾਂ ਕਿ ਪਤਾ ਚਲੇ ਕਿ ਉਹ ਲੋਕ ਇਸ ਦੇ ਲਈ ਕਿੰਨੇ ਗੰਭੀਰ ਹਨ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਬਰਤਾਨਵੀ ਕਾਰੋਬਾਰੀ ਲਾਰਡ ਰਮੀਂਦਰ ਰੇਂਗਰ ਨੇ ਇੱਕ ਟਵੀਟ ਕੀਤਾ , ਅੱਜ ਮੈਂ ਪ੍ਰਧਾਨ ਮੰਤਰੀ ਜੌਨਸਨ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਯਕੀਨ ਦਿਵਾਇਆ ਕਿ ਬਰਤਾਨਵੀ ਸਰਕਾਰ ਸਿੱਖਾਂ ਦੇ ਲਈ ਆਜ਼ਾਦ ਮੁਲਕ ਦੇ ਅੰਦੋਲਨ ਦਾ ਸਮਰਥਨ ਨਹੀਂ ਕਰੇਗੀ। ਧੰਨਵਾਦ, ਪ੍ਰਧਾਨ ਮੰਤਰੀ। ਉਨ੍ਹਾਂ ਦੀ ਇਸ ਪੋਸਟ ‘ਤੇ ਬਰਮਿੰਘਮ ਦੀ ਲੇਬਰ ਪਾਰਟੀ ਦੀ ਸਾਂਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਿੱਪਣੀ ਕਰ ਕੇ ਕਿਹਾ ਕਿ ਆਤਮ ਫੈਸਲੇ ਦਾ ਸਿਧਾਂਤ ਸੰਯੁਕਤ ਰਾਸ਼ਟਰ ਚਾਰਟਰ ਦੇ ਅਨੁਛੇਦ 1 ਵਿਚ ਪ੍ਰਮੁੱਖਤਾ ਨਾਲ ਸ਼ਾਮਲ ਹੈ। ਇਸ ਟਿੱਪਣੀ ਲਈ ਉਨ੍ਹਾਂ ਨੂੰ ਬ੍ਰਿਟੇਨ ‘ਚ ਰਹਿ ਰਹੇ ਪ੍ਰਵਾਸੀ ਭਾਰਤੀਆਂ ਨੇ ਖੂਬ ਟਰੋਲ ਕੀਤਾ ਸੀ।
https://twitter.com/RamiRanger/status/1291445977677729792
The principle of self-determination is prominently embodied in Article I of the Charter of the United Nations. Are you saying Boris Johnson does not respect international law or Human rights? This is a very concerning statement! @DominicRaab https://t.co/xPXltwPfaG
— Preet Kaur Gill MP (@PreetKGillMP) August 6, 2020