ਬਰਤਾਨੀਆ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਦਿੱਤਾ ਅਸਤੀਫਾ

Rajneet Kaur
2 Min Read

ਲੰਡਨ : ਸਿਆਸੀ ਸੰਕਟ ‘ਚੋਂ ਲੰਘ ਰਹੀ ਬਰਤਾਨੀਆ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ  44 ਦਿਨਾਂ ਬਾਅਦ ਹੀ ਅਸਤੀਫਾ ਦੇ ਦਿੱਤਾ ਹੈ। ਅਸਤੀਫ਼ਾ ਦੇਣ ਤੋਂ ਬਾਅਦ ਟਰਸ ਨੇ ਕਿਹਾ ਕਿ ਉਹ ਕੰਮ ਨਹੀਂ ਕਰ ਸਕੇ ਜਿਸ ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬਰਤਾਨੀਆ ਵਿੱਚ ਇੱਕ ਵਾਰ ਫਿਰ ਚੋਣਾਂ ਹੋਣਗੀਆਂ।

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਦੀ ਸਰਕਾਰ ਤੋਂ ਸੀਨੀਅਰ ਮੰਤਰੀ ਦੇ ਅਸਤੀਫੇ ਅਤੇ ਸੰਸਦ ਦੇ ਹੇਠਲੇ ਸਦਨ ਦੇ ਮੈਂਬਰਾਂ ਦੀ ਤਿੱਖੀ ਆਲੋਚਨਾ ਦੇ ਵੀਰਵਾਰ ਦੇ ਘਟਨਾਕ੍ਰਮ ਤੋਂ ਬਾਅਦ, ਟਰੱਸ ਦੇ ਅਹੁਦੇ ‘ਤੇ ਬਣੇ ਰਹਿਣ ਬਾਰੇ ਸ਼ੰਕੇ ਪੈਦਾ ਹੋ ਗਏ ਹਨ। ਪਿਛਲੇ ਮਹੀਨੇ, ਸਰਕਾਰ ਨੇ ਇੱਕ ਆਰਥਿਕ ਯੋਜਨਾ ਪੇਸ਼ ਕੀਤੀ ਸੀ, ਜਿਸ ਦੇ ਅਸਫਲ ਹੋਣ ਨਾਲ ਆਰਥਿਕ ਉਥਲ-ਪੁਥਲ ਅਤੇ ਸਿਆਸੀ ਸੰਕਟ ਪੈਦਾ ਹੋ ਗਿਆ ਹੈ। ਇਸ ਤੋਂ ਬਾਅਦ ਟਰਸ ਨੂੰ ਵਿੱਤ ਮੰਤਰੀ ਬਦਲਣ ਤੋਂ ਇਲਾਵਾ ਆਪਣੀਆਂ ਕਈ ਨੀਤੀਆਂ ਨੂੰ ਉਲਟਾਉਣਾ ਪਿਆ।

ਹੁਣ ਫਿਰ ਬੋਰਿਸ ਜਾਨਸਨ ਜਾਂ ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਦੀ ਚਰਚਾ ਹੈ। ਅਸਤੀਫਾ ਦਿੰਦੇ ਹੋਏ ਲਿਜ਼ ਟ੍ਰੱਸ ਨੇ ਕਿਹਾ ਕਿ ਉਹ  ਕੰਮ ਨਹੀਂ ਕਰ ਸਕੀ ਜਿਸ ਲਈ ਉਸ ਨੂੰ ਚੁਣਿਆ ਗਿਆ ਸੀ। ਵਿਰੋਧੀ ਲੇਬਰ ਪਾਰਟੀ ਨੇ ਚੋਣਾਂ ਦੀ ਮੰਗ ਕੀਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment