ਵਰਲਡ ਡੈਸਕ – ਬ੍ਰਿਟੇਨ ਦੇ ਰਾਜਕੁਮਾਰ ਹੈਰੀ ਤੇ ਉਸ ਦੀ ਪਤਨੀ ਮੇਗਨ ਮਾਰਕਲ ਨੇ ਬੀਤੇ ਐਤਵਾਰ ਨੂੰ ਇੱਕ ਵੱਡਾ ਖੁਲਾਸਾ ਕੀਤਾ। ਮਸ਼ਹੂਰ ਟੀਵੀ ਸ਼ਖਸੀਅਤ ਓਪਰਾ ਵਿਨਫਰੇ ਨੂੰ ਦਿੱਤੇ ਇਕ ਇੰਟਰਵਿਊ ‘ਚ ਮੇਗਨ ਨੇ ਕਿਹਾ ਕਿ ਸ਼ਾਹੀ ਪਰਿਵਾਰ ਉਸ ਦੇ ਬੇਟੇ ਆਰਚੀ ਨੂੰ ਰਾਜਕੁਮਾਰ ਨਹੀਂ ਬਣਾਉਣਾ ਚਾਹੁੰਦਾ ਸੀ, ਕਿਉਂਕਿ ਉਸ ਦੇ ਜਨਮ ਤੋਂ ਪਹਿਲਾਂ ਉਸ ਨੂੰ ਡਰ ਸੀ ਕਿ ਸ਼ਾਇਦ ਉਸ ਦਾ ਰੰਗ ਕਾਲਾ ਹੋਵੇਗਾ। ਆਰਚੀ ਦੇ ਜਨਮ ਤੋਂ ਪਹਿਲਾਂ ਸ਼ਾਹੀ ਪਰਿਵਾਰ ਨੇ ਪ੍ਰਿੰਸ ਹੈਰੀ ਨਾਲ ਇਸ ਸਬੰਧੀ ਗੱਲਬਾਤ ਕੀਤੀ ਸੀ, ਜੋ ਉਸ ਲਈ ਕਾਫ਼ੀ ਦੁਖਦਾਈ ਸੀ।
ਇਸਤੋਂ ਇਲਾਵਾ ਮੇਗਨ ਨੇ ਖੁਲਾਸਾ ਕੀਤਾ ਕਿ ਸ਼ਾਹੀ ਪਰਿਵਾਰ ‘ਚ ਸ਼ਾਮਲ ਹੋਣ ਤੋਂ ਬਾਅਦ ਉਸ ਦੀ ਆਜ਼ਾਦੀ ਬਹੁਤ ਘੱਟ ਗਈ ਸੀ। ਉਸਨੂੰ ਦੋਸਤਾਂ ਨਾਲ ਦੁਪਹਿਰ ਦੇ ਖਾਣੇ ਤੇ ਜਾਣ ਦੀ ਆਗਿਆ ਵੀ ਨਹੀਂ ਸੀ। ਉਸਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਮੈਂ ਪੂਰੀ ਤਰ੍ਹਾਂ ਟੁੱਟ ਗਈ ਸੀ। ਮੈਂ ਜੀਉਣਾ ਨਹੀਂ ਚਾਹੁੰਦਾ ਸੀ ਤੇ ਮੈਂ ਖੁਦਕੁਸ਼ੀ ਬਾਰੇ ਸੋਚਦੀ ਸੀ।
ਪ੍ਰਿੰਸ ਹੈਰੀ ਨੇ ਕਿਹਾ ਕਿ ਉਸ ਨੂੰ ਆਪਣੇ ਤੇ ਆਪਣੀ ਪਤਨੀ ‘ਤੇ ਮਾਣ ਹੈ, ਕਿਉਂਕਿ ਜਦੋਂ ਉਹ ਗਰਭਵਤੀ ਸੀ ਤਾਂ ਉਹ ਬਹੁਤ ਮਾੜੇ ਪੜਾਅ ਚੋਂ ਲੰਘੀ। ਇੰਟਰਵਿਊ ‘ਚ ਮੇਗਨ ਨੇ ਕਿਹਾ ਕਿ ਉਸ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਉਸਨੇ ਸ਼ਾਹੀ ਪਰਿਵਾਰ ‘ਤੇ ਭਰੋਸਾ ਕੀਤਾ। ਸ਼ਾਹੀ ਪਰਿਵਾਰ ਨੇ ਵਾਅਦਾ ਕੀਤਾ ਕਿ ਉਹ ਹਮੇਸ਼ਾਂ ਸੁਰੱਖਿਅਤ ਰਹਿਣਗੇ, ਪਰ ਅਜਿਹਾ ਕਦੇ ਨਹੀਂ ਹੋ ਸਕਦਾ। ਹੈਰੀ ਨੇ ਕਿਹਾ ਕਿ ਜੇ ਅੱਜ ਰਾਜਕੁਮਾਰੀ ਡਾਇਨਾ ਹੁੰਦੀ, ਤਾਂ ਉਹ ਸ਼ਾਹੀ ਪਰਿਵਾਰ ‘ਚ ਵਾਪਰੀ ਘਟਨਾ ਤੋਂ ਬਹੁਤ ਪਰੇਸ਼ਾਨ ਹੁੰਦੀ।