‘ਸਿਆਸਤ ਕਰਨ ਲਈ ਮੇਰੀ ਮਾਂ ਨੂੰ ਕਬਰਾਂ ਚੋਂ ਕੱਢ ਲਿਆਓ’ – ਸਿੱਧੂ

TeamGlobalPunjab
4 Min Read

ਸਿੱਧੂ ਨੇ  ਕੈਪਟਨ ਤੇ ਮਜੀਠੀਆ ਨੂੰ ਕੀਤਾ ਸਿੱਧਾ ਚੈਲੰਜ਼।

 

ਕਿਹਾ  ਆਪਣੇ ਆਪਣੇ ਹਲਕੇ ਛੱਡ  ਇਕੱਲੇ ਅੰਮ੍ਰਿਤਸਰ ਪੂਰਬੀ ਤੋਂ ਲੜਨ ਚੋਣ।

 

- Advertisement -

 

 

ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ  ਨੇ ਅੰਮ੍ਰਿਤਸਰ ਪੂਰਬੀ  ਲਈ ਅੱਜ ਆਪਣਾ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ  ਪੱਤਰਕਾਰਾਂ ਨਾਲ ਰੂਬਰੂ ਹੋ ਕਿਹਾ ਕਿ  ਉਹ ਨਹੀਂ ਚਾਹੁੰਦੇ ਕਿ ਲੋਕਤੰਤਰ ਦਾ ਮਾਹੌਲ ਡੰਡਾਤੰਤਰ ਚ ਤਬਦੀਲ ਹੋ ਜਾਵੇ।

 

 

- Advertisement -

ਸਿੱਧੂ ਨੇ ਆਪਣੀ ਭੈਣ ਵੱਲੋਂ ਉਨ੍ਹਾਂ ਖ਼ਿਲਾਫ਼ ਕੀਤੇ  ਖੁਲਾਸਿਆਂ ਤੇ ਇਲਜ਼ਾਮਾਂ ਦੇ ਜਵਾਬ ਵਿੱਚ ਕਿਹਾ  “ਸਿਆਸਤ ਕਰਨ ਲਈ  ਮੇਰੀ ਮਾਂ ਨੂੰ ਕਬਰਾਂ ਚੋਂ ਕੱਢ ਲੈ ਆਓ” । ਉਨ੍ਹਾਂ ਨੇ ਅੱਗੇ ਕਿਹਾ  ਸਿਆਸਤ ਇੰਨੀ ਗੰਦੀ ਹੋ ਗਈ ਹੈ ਤੇ ਇਸ ਦਾ ਮਿਆਰ ਡਿੱਗਦਾ ਜਾ ਰਿਹਾ ਹੈ। ਕਿਹਾ ਕਿ ਗੰਦੀ ਸਿਆਸਤ ਕਰਕੇ ਪਰਿਵਾਰਕ ਵਿਵਾਦ ਚੁੱਕਿਆ।

 

 

ਸਿੱਧੂ ਨੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਸਿੱਧੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਜੀਠਾ ਹਲਕਾ ਛੱਡ ਕੇ ਸਿਰਫ਼ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਖ਼ਿਲਾਫ਼ STF ਰਿਪੋਰਟ ਵਿੱਚ ਵੀ  ਸਬੁੂਤ ਹਨ। ਉਨ੍ਹਾਂ ਨੇ ਕਿਹਾ ਕਿ  ਜੋ ਲੋਕ ਆਪ ਮੁਲਜ਼ਮ ਹਨ  ਤੇ ਇਸ ਵਕਤ ਜ਼ਮਾਨਤ ਤੇ ਬਾਹਰ ਹਨ  ਉਨ੍ਹਾਂ ਦਾ ਕੋਈ ਹੱਕ ਨਹੀਂ ਬਣਦਾ ਕਿ  ਉਹ ਦੂਜਿਆਂ ਤੇ ਸਵਾਲ ਚੁੱਕਣ । ਸਿੱਧੂ ਨੇ ਕਿਹਾ ਕਿ ਉਨ੍ਹਾਂ ਤੇ 17 ਸਾਲਾਂ ਦੇ ਸਿਆਸੀ ਕੇੈਰਿਅਰ ਦੋੌਰਾਨ ਇੱਕ ਪਰਚਾ ਨਹੀਂ ਹੇੈ।

 

 

 

 

ਸਿੱਧੂ ਨੇ ਅੱਗੇ ਕਿਹਾ  ਕਿ ਉਨ੍ਹਾਂ ਨੇ ਆਪਣੇ ਹਲਕੇ ਚ ਕਿਸੇ ਤੇ ਵੀ ਝੂਠੇ ਪਰਚੇ ਨਹੀਂ ਕਰਾਏ। ਉਨ੍ਹਾਂ ਨੇ ਕਿਹਾ ਕਿ  ਲੋਕ ਅਮਨ ਅਮਾਨ ਚਾਹੁੰਦੇ ਹਨ  ਤੇ ਕੰਮਕਾਜ ਤੇ ਬਿਜ਼ਨਸ ਚਾਹੁੰਦੇ ਹਨ। ਲੋਕ ਗੁੰਡਾਗਰਦੀ  ਤੇ ਭ੍ਰਿਸ਼ਟਾਚਾਰ ਤੋਂ ਤੰਗ ਆ ਚੁੱਕੇ ਹਨ। ਸਿੱਧੂ ਨੇ ਕਿਹਾ ਕਿ  ਉਨ੍ਹਾਂ ਦੇ ਹਲਕੇ ਦੇ ਲੋਕਾਂ ਦਾ ਭਰੋਸਾ ਪੂਰੇ ਤਰੀਕੇ ਨਾਲ ਕਾਂਗਰਸ ਚ ਹੈ ਤੇ ਰਹੇਗਾ।  ਉਨ੍ਹਾਂ ਕਿਹਾ ਕਿ ਉਹ ਸੌ ਫ਼ੀਸਦ ਭਰੋਸਾ ਦਿਵਾਉਂਦੇ ਹਨ ਕਿ ਉਹ ਸ਼ਹਿਰ ਚ ਅਮਨ ਤੇ ਸ਼ਾਂਤੀ ਨੂੰ ਮਜ਼ਬੂਤੀ ਨਾਲ ਬਹਾਲ ਰੱਖਣਗੇ।

 

 

 

 

ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈਂਦਿਆਂ ਸਿੱਧੂ ਨੇ ਕਿਹਾ ਕਿ  ਇਸ ਪਾਰਟੀ ਨੇ  ਪੰਥ ਦੇ ਨਾਮ ਤੇ ਲੋਕਾਂ ਨੁੂੰ ਭਰਮਾ ਕੇ ਰਾਜ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਰੇ ਦੇ ਸਾਰੇ ਹੋਟਲ  ਅਕਾਲੀਆਂ ਨੇ ਆਪਣੀ ਬਣਾ ਲਏ ਹਨ। ਉਨ੍ਹਾਂ ਨੇ ਕਿਹਾ ਕਿ  ਇਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ  ਪੰਜਾਬ ਨੂੰ ਲੁੱਟਿਆ ਹੈ।

 

 

 

ਅਮਰਿੰਦਰ ਸਿੰਘ ਦੀ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਕੈਪਟਨ ਨੂੰ ਇਹ ਡਰ ਲੱਗਿਆ ਰਹਿੰਦਾ ਹੈ ਨਵਜੋਤ ਸਿੰਘ ਸਿੱਧੂ ਪਟਿਆਲਾ ਤੋਂ ਚੋਣ ਨਾ ਲੜ ਲਵੇ। ਸਿੱਧੂ ਨੇ ਕੈਪਟਨ ਨੂੰ ਵੀ ਚੈਲੇਂਜ ਕਰਦਿਆਂ ਕਿਹਾ ਕਿ ਉਹਨਾਂ ਨੁੂੰ ਵੀ ਅੰਮ੍ਰਿਤਸਰ ਪੂਰਬੀ ਤੋੰ ਚੋਣ ਲੜਨੀ ਚਾਹੀਦੀ ਹੈ। ਸਿੱਧੂ ਨੇ ਕੈਪਟਨ ਤੇ ਤੰਜ ਕਸਦਿਆਂ ਕਿਹਾ ਕਿ ਰੱਸੀ ਜਲ ਗਈ ਪਰ ਵੱਲ ਨਹੀਂ ਗਿਆ।

 

 

ਦੱਸ ਦੇਈਏ ਕਿ ਸਿੱਧੂ ਦੀ ਐਨ ਆਰ ਆਈ  ਭੈਣ ਵੱਲੋਂ ਮੀਡੀਆ ਨੂੰ ਰੂਬਰੂ ਹੋਕੇ  ਸਿੱਧੂ ਤੇ ਕਈ ਇਲਜ਼ਾਮ ਲਾਏ ਗਏ ਹਨ। ਪਰ ਇਸ ਗੱਲ ਤੇ  ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਐਨਆਰਆਈ ਭੈਣ ਨੂੰ  ਸਿੱਧੂ ਦੇ ਪਿਤਾ  ਦੇ ਪਹਿਲੇ ਵਿਆਹ ਤੋਂ  ਹੋਈ ਬੇਟੀ ਦੱਸਿਆ ਹੈ।

 

 

 

ਜ਼ਿਕਰਯੋਗ ਹੈ ਕਿ ਇਸ ਵਕਤ  ਅੰਮ੍ਰਿਤਸਰ ਪੂਰਬੀ ਹਲਕਾ ਸੀਟ ਤੇ ਸਿੰਘ ਫਸਵਾਂ ਮੁਕਾਬਲਾ  ਬਣ ਗਿਆ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਸਿੱਧੂ ਨੂੰ ਟੱਕਰ ਦੇਣ ਦੀ ਮਨਸ਼ਾ ਨਾਲ ਮਜੀਠਾ ਹਲਕੇ ਤੋਂ ਇਲਾਵਾ ਅੰਮ੍ਰਿਤਸਰ ਪੂਰਬੀ ਤੋੰ ਚੋਣ ਲੜਨੀ ਹੈ।

Share this Article
Leave a comment