BREAKING : ਸਮੀਰ ਵਾਨਖੇੜੇ ਨੂੰ ਡਰੱਗਜ਼ ਮਾਮਲੇ ‘ਚੋਂ ਹਟਾਇਆ ਗਿਆ, ਸੰਜੇ ਸਿੰਘ ਨੂੰ ਮਿਲੀ ਜਾਂਚ ਦੀ ਕਮਾਨ

TeamGlobalPunjab
1 Min Read

ਮੁੰਬਈ/ ਨਵੀਂ ਦਿੱਲੀ :  ਆਰੀਅਨ ਖਾਨ ਨੂੰ ਜੇਲ ਭੇਜਣ ਵਾਲੇ NCB ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਕਰੂਜ਼ ਡਰੱਗਜ਼ ਮਾਮਲੇ ਦੀ ਜਾਂਚ ‘ਤੋਂ ਹਟਾ ਦਿੱਤਾ ਗਿਆ ਹੈ। ਹੁਣ ਆਰੀਅਨ ਖਾਨ ਸਮੇਤ ਨਸ਼ਿਆਂ ਨਾਲ ਸਬੰਧਤ 6 ਮਾਮਲਿਆਂ ਦੀ ਜਾਂਚ ਐਸਆਈਟੀ ਨੂੰ ਸੌਂਪੀ ਗਈ ਹੈ, ਜਿਸ ਦੀ ਅਗਵਾਈ ਸੀਨੀਅਰ ਪੁਲੀਸ ਅਧਿਕਾਰੀ ਸੰਜੇ ਸਿੰਘ ਕਰਨਗੇ।

ਸੂਤਰਾਂ ਅਨੁਸਾਰ ਸਮੀਰ ਵਾਨਖੇੜੇ ‘ਤੇ ਫਿਰੌਤੀ ਮੰਗਣ ਸਮੇਤ ਜਾਅਲੀ ਜ਼ਾਤੀ ਸਰਟੀਫਿਕੇਟ ਦੇ ਦੋਸ਼ਾਂ ਤੋਂ ਬਾਅਦ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ। ਐਨਸੀਬੀ ਦੇ ਉੱਚ ਅਧਿਕਾਰੀ ਵੀ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਦੇ ਨਾਲ ਹੀ, NCB ਦੇ ਦੱਖਣੀ ਪੱਛਮੀ ਖੇਤਰ ਦੇ ਡਿਪਟੀ ਡੀਜੀ ਮੁਥਾ ਅਸ਼ੋਕ ਜੈਨ ਨੇ ਕਿਹਾ ਕਿ ਸਾਡੇ ਜ਼ੋਨ ਵਿੱਚ, ਆਰੀਅਨ ਸਮੇਤ ਕੁੱਲ 6 ਮਾਮਲਿਆਂ ਦੀ ਜਾਂਚ ਹੁਣ ਦਿੱਲੀ ਦੀ ਟੀਮ ਕਰੇਗੀ।

NCP ਨੇਤਾ ਅਤੇ ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਨਵਾਬ ਮਲਿਕ ਨੇ ਡਰੱਗਜ਼ ਮਾਮਲੇ ਦੀ ਜਾਂਚ ਤੋਂ ਵਾਨਖੇੜੇ ਨੂੰ ਹਟਾਉਣ ‘ਤੇ ਕਿਹਾ – ‘ਵਾਨਖੇੜੇ ਨੂੰ ਆਰੀਅਨ ਸਮੇਤ ਪੰਜ ਮਾਮਲਿਆਂ ਤੋਂ ਹਟਾ ਦਿੱਤਾ ਗਿਆ ਹੈ। ਇਸ ਮਾਮਲੇ ਵਿਚ 26 ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਤਾਂ ਹਾਲੇ ਸ਼ੁਰੂਆਤ ਹੈ। ਸਿਸਟਮ ਨੂੰ ਸਾਫ਼ ਕਰਨ ਲਈ ਕਈ ਕਦਮ ਚੁੱਕਣ ਦੀ ਲੋੜ ਹੈ।’

Share this Article
Leave a comment