ਪਿਸ਼ਾਵਰ ‘ਚ ਦਾਵਾਖਾਨਾ ਦੇ ਬਾਹਰ ਸਿੱਖ ਹਕੀਮ ਦੀ ਗੋਲੀ ਮਾਰ ਕੇ ਹੱਤਿਆ

TeamGlobalPunjab
1 Min Read

ਪਿਸ਼ਾਵਰ: ਪਾਕਿਸਤਾਨ ਦੇ ਉੱਤਰ-ਪੱਛਮੀ ਸ਼ਹਿਰ ਪੇਸ਼ਾਵਰ ‘ਚ  ਅਣਪਛਾਤੇ ਬੰਦੂਕਧਾਰੀਆਂ ਨੇ ਸਿੱਖ ਹਕੀਮ (ਯੂਨਾਨੀ ਪ੍ਰੈਕਟੀਸ਼ਨਰ) ਸਤਨਾਮ ਸਿੰਘ (ਖਾਲਸਾ) ਦੀ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

- Advertisement -

ਪੁਲੀਸ ਨੇ ਦੱਸਿਆ ਕਿ ਚਾਰ ਗੋਲੀਆਂ ਲੱਗਣ ਕਾਰਨ ਹਕੀਮ ਦੀ ਮੌਤ ਮੌਕੇ ‘ਤੇ ਹੀ ਹੋ ਗਈ। ਕਾਤਲ ਭੱਜਣ ਵਿੱਚ ਕਾਮਯਾਬ ਹੋ ਗਏ। ਹਕੀਮ ਸਤਨਾਮ ਸਿੰਘ ਹਸਨਬਦਲ ਖੇਤਰ ਦਾ ਵਸਨੀਕ ਹੈ ਅਤੇ ਸ਼ਹਿਰ ਵਿੱਚ ਰਵਾਇਤੀ ਦਵਾਈਆਂ ਦਾ ਇੱਕ ਪ੍ਰਸਿੱਧ ਕਲੀਨਿਕ ‘ਦਰਮੰਦਰ ਦਾਵਾਖਾਨਾ’ ਚਲਾਉਂਦਾ ਸੀ । ਹੱਤਿਆ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

Share this Article
Leave a comment