Breaking News

Breaking News: ਸੁਨੀਲ ਜਾਖੜ ਪਹੁੰਚ ਚੁੱਕੇ ਹਨ ਦਿੱਲੀ, ਤਿੰਨ ਮੈਂਬਰੀ ਕਮੇਟੀ ਜਾਖੜ ਨਾਲ ਮੀਟਿੰਗ ਦੀ ਕਰੇਗੀ ਸ਼ੁਰੂਆਤ

ਚੰਡੀਗੜ੍ਹ (ਬਿੰਦੂ ਸਿੰਘ) : ਪੰਜਾਬ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਦਿੱਲੀ ਪਹੁੰਚ ਚੁੱਕੇ ਹਨ। ਸੋਮਵਾਰ ਨੂੰ ਸਭ ਤੋਂ ਪਹਿਲਾ ਜਾਖੜ ਨਾਲ ਤਿੰਨ ਮੈਂਬਰੀ ਕਮੇਟੀ ਮੀਟਿੰਗ ਦੀ ਸ਼ੁਰੂਆਤ ਕਰੇਗੀ । ਜਾਖੜ ਨਾਲ ਹੁਣ ਕੁਝ ਦੇਰ ਪਹਿਲਾਂ ਹੋਈ ਗਲੋਬਲ ਪੰਜਾਬ ਦੀ ਗੱਲਬਾਤ ‘ਚ ਜਾਖੜ ਨੇ ਕਿਹਾ ‘ਦੇਖਦੇ ਹਾਂ ਕਿ ਗੱਲਬਾਤ ਦਾ ਏਜੰਡਾ ਕੀ ਰਹਿੰਦਾ ਹੈ ਤੇ ਕਿਸ ਤਰੀਕੇ ਗੱਲਬਾਤ ਅੱਗੇ ਤੁਰਦੀ ਹੈ।”

ਉਧਰ ਸਿਆਸੀ ਮਾਮਲਿਆ ਦੇ ਪ੍ਰਭਾਰੀ ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਹਰ MLA  ਨੂੰ ਤੇ MP ਦੀ ਗੱਲ ਨੂੰ ਸੁਣਿਆ ਜਾਵੇਗਾ ਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਆਪਸੀ ਮਤਭੇਦ ਖਤਮ ਹੋਣ ਤਾਂ ਜੋ ਆਉਣ ਵਾਲੀਆਂ ਚੋਣਾਂ ਲਈ ਇਕਜੁੱਟ ਹੋ ਕੇ ਪੂਰੀ ਤਾਕਤ ਨਾਲ ਲੜਾਈ ਲੜੀ ਜਾ ਸਕੇ। ਰਾਵਤ ਨੇ ਇਹ ਵੀ ਕਿਹਾ ਕਿ ਲੀਡਰਾਂ ਨਾਲ ਇਕ-ਇਕ ਕਰਕੇ ਮੁਲਾਕਾਤ ਕੀਤੀ ਜਾਵੇਗੀ ਤਾਂ ਜੋ ਹਰ ਕੋਈ ਖੁਲ੍ਹ ਕੇ ਆਪਣੇ ਵਿਚਾਰ ਤੇ ਗਿਲੇ ਸ਼ਿਕਵੇ ਕਹਿਣ ਤੇ ਦੱਸਣ।ਹਰੀਸ਼ ਰਾਵਤ ਨੇ ਇਹ ਵੀ ਕਿਹਾ ਕਿ ਬੀਤੇ ਮਹੀਨਿਆਂ ‘ਚ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਕਰਨ ਤੇ ਸ਼ਿਕਵੇ ਦੂਰ ਕਰਨ ਦੀ ਪੁਰਜੋਰ ਕੋਸ਼ਿਸ਼ ਕੀਤੀ ਸੀ ਪਰ ਉਹ ਇਸ ‘ਚ ਸਫਲ ਨਹੀਂ ਹੋ ਸਕੇ।

ਪਰ ਹੁਣ ਇਹ ਸਾਰੀਆਂ ਗੱਲਾਂ ਬੀਤੇ ਕੱਲ ਦੀਆ ਹਨ ਤੇ ਹੁਣ ਹਾਈਕਮਾਨ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ‘ਚ ਹੀ ਕੋਈ ਹੱਲ ਕੱਢਿਆ ਜਾਵੇਗਾ।

Check Also

ਆਸਾਰਾਮ ਨੂੰ ਲੱਗਿਆ ਝਟਕਾ, ਰਾਜਸਥਾਨ ਹਾਈ ਕੋਰਟ ਨੇ ਫਿਲਮ’ਸਿਰਫ ਏਕ ਬੰਦਾ ਹੀ ਕਾਫੀ ਹੈ’  ‘ਤੇ ਪਾਬੰਦੀ ਲਗਾਉਣ ਤੋਂ ਕੀਤਾ ਇਨਕਾਰ

ਨਿਊਜ਼ ਡੈਸਕ: ਜਿਨਸੀ ਸ਼ੋਸ਼ਣ ਮਾਮਲੇ ਦੇ ਦੋਸ਼ੀ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ‘ ਸੁਣਾਈ …

Leave a Reply

Your email address will not be published. Required fields are marked *