BREAKING : ਭਾਰਤੀ ਪਹਿਲਵਾਨ ਰਵੀ ਦਹੀਆ ਨੇ ਰਚਿਆ ਨਵਾਂ ਇਤਿਹਾਸ

TeamGlobalPunjab
1 Min Read

ਟੋਕਿਓ : ਇਕ ਵੱਡੀ ਖ਼ਬਰ ਟੋਕਿਓ ਓਲੰਪਿਕ ਤੋਂ ਸਾਹਮਣੇ ਆ ਰਹੀ ਹੈ। ਭਾਰਤੀ ਪਹਿਲਵਾਨ ਰਵੀ ਕੁਮਾਰ ਦਹਿਆ 57 ਕਿਲੋਗ੍ਰਾਮ ਭਾਰ ਵਰਗ ਦੇ ਕੁਸ਼ਤੀ ਮੁਕਾਬਲੇ ਦੇ ਫ਼ਾਈਨਲ ਵਿਚ ਪਹੁੰਚ ਗਏ ਹਨ। ਸੈਮੀਫਾਈਨਲ ਮੁਕਾਬਲੇ ਵਿੱਚ ਰਵੀ ਕੁਮਾਰ ਨੇ ਕਜ਼ਾਕਿਸਤਾਨ ਦੇ ਪਹਿਲਵਾਨ ਨੂਰੀਸਲਾਮ ਸਨਾਯੇਵ ਨੂੰ ਮਾਤ ਦਿੱਤੀ ਹੈ।

ਰਵੀ ਕੁਮਾਰ ਹੁਣ ਗੋਲਡ ਮੈਡਲ ਲਈ ਖੇਡਣਗੇ। ਇਸ ਤਰ੍ਹਾਂ ਭਾਰਤ ਦਾ ਇਕ ਹੋਰ ਮੈਡਲ ਪੱਕਾ ਹੋ ਗਿਆ ਹੈ। ਬੁੱਧਵਾਰ ਦਾ ਦਿਨ ਮੈਡਲਾਂ ਦੇ ਲਿਹਾਜ ਨਾਲ ਭਾਰਤ ਲਈ ਬੇਹਦ ਖਾਸ ਰਿਹਾ ਹੈ।

ਫਾਈਨਲ ਵੀਰਵਾਰ ਨੂੰ ਹੋਵੇਗਾ, ਜਿੱਥੇ ਰਵੀ ਸੋਨੇ ਜਾਂ ਚਾਂਦੀ ਦੇ ਲਈ ਆਪਣਾ ਦਮ ਵਿਖਾਉਣਗੇ। ਸੈਮੀਫ਼ਾਈਨਲ ਮੁਕਾਬਲਾ ਵੀ ਬੇਹਦ ਰੋਮਾਂਚਕ ਰਿਹਾ। ਰਵੀ ਸੈਮੀਫਾਈਨਲ ਮੁਕਾਬਲੇ ਵਿੱਚ ਇੱਕ ਵਾਰ ਤਾਂ ਆਪਣੇ ਵਿਰੋਧੀ ਤੋਂ 8 ਅੰਕਾਂ ਨਾਲ ਪਿੱਛੇ ਸੀ। ਇਸ ਤਰ੍ਹਾਂ ਦੇ ਰਿਹਾ ਸੀ ਕਿ ਉਹ ਹਾਰ ਜਾਣਗੇ, ਪਰ 1 ਮਿੰਟ ਬਾਕੀ ਰਹਿੰਦੇ ਹੀ ਰਵੀ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਕਜ਼ਾਖ ਪਹਿਲਵਾਨ ਨੂੰ ਮੈਚ ਤੋਂ ਬਾਹਰ ਕਰ ਦਿੱਤਾ।

 

- Advertisement -

ਭਾਰਤੀ ਓਲੰਪਿਕ ਖੇਮੇ ਵਿੱਚ ਇਸ ਵੇਲੇ ਜ਼ਬਰਦਸਤ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

- Advertisement -

 

 

ਸੋਸ਼ਲ ਮੀਡੀਆ ਤੇ ਰਵੀ ਕੁਮਾਰ ਨੂੰ ਵਧਾਈ ਦੇਣ ਵਾਲਿਆਂ ਦਾ ਹੜ੍ਹ ਆ ਚੁੱਕਾ ਹੈ।

Share this Article
Leave a comment