ਦੁਨੀਆ ਭਰ ‘ਚ ਸੰਕਰਮਣ 12.19 ਕਰੋੜ ਪਾਰ, ਬ੍ਰਾਜ਼ੀਲ ‘ਚ ਇੱਕ ਦਿਨ ਅੰਦਰ 90 ਹਜ਼ਾਰ ਮਾਮਲੇ

TeamGlobalPunjab
1 Min Read

ਨਿਊਜ਼ ਡੈਸਕ: ਵਿਸ਼ਵ ਵਿੱਚ ਕੋਰੋਨਾ ਸੰਕਰਮਣ ਦਾ ਅੰਕੜਾ 12.19 ਕਰੋੜ ਪਾਰ ਹੋ ਗਿਆ ਹੈ ਜਦ ਕਿ ਹੁਣ ਤੱਕ 26.95 ਲੱਖ ਤੋਂ ਜ਼ਿਆਦਾ ਲੋਕ ਜਾਨ ਗਵਾ ਚੁੱਕੇ ਹਨ। ਇਸ ਵਿਚਾਲੇ ਬ੍ਰਾਜ਼ੀਲ ਵਿੱਚ ਇੱਕ ਦਿਨ ਅੰਦਰ 90 ਹਜ਼ਾਰ ਕੋਰੋਨਾ ਦੇ ਮਾਮਲੇ ਸਾਹਮਣੇ ਆਏ।

ਉੱਧਰ ਬੁਲਗਾਰੀਆ ਵਿੱਚ ਸੰਕਰਮਣ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ 10 ਦਿਨਾਂ ਦਾ ਦੇਸ਼ ਵਿਆਪੀ ਲਾਕਡਾਊਨ ਲਗਾ ਦਿੱਤਾ ਗਿਆ ਹੈ।

ਅਮਰੀਕਾ ਵਿਚ ਲਗਾਤਾਰ ਕੋਰੋਨਾ ਸੰਕਰਮਣ ਦੇ ਮਾਮਲੇ ਵਧ ਰਹੇ ਹਨ। ਇੱਥੇ ਸਭ ਤੋਂ ਬੁਰੀ ਹਾਲਤ ਨਿਊਯਾਰਕ ਦੀ ਹੈ। ਅਮਰੀਕਾ ਵਿੱਚ ਹੁਣ ਤੱਕ 3.02 ਕਰੋੜ ਤੋਂ ਜ਼ਿਆਦਾ ਲੋਕ ਸੰਕਰਮਿਤ ਹੋ ਚੁੱਕੇ ਹਨ, ਜਦਕਿ ਮ੍ਰਿਤਕਾਂ ਦੀ ਗਿਣਤੀ 5.50 ਲੱਖ ਪਾਰ ਜਾ ਚੁੱਕੀ ਹੈ।

ਇਸ ਤੋਂ ਬਾਅਦ ਬ੍ਰਾਜ਼ੀਲ ਦੀ ਹਾਲਤ ਵੀ ਬਹੁਤ ਖਰਾਬ ਹੈ। ਜਿੱਥੇ ਇੱਕ ਕਰੋੜ ਤੋਂ ਜ਼ਿਆਦਾ ਸੰਕਰਮਿਤ ਹਨ ਅਤੇ ਦੋ ਲੱਖ ਤੋਂ ਜ਼ਿਆਦਾ ਲੋਕ ਜਾਨ ਗਵਾ ਚੁੱਕੇ ਹਨ। ਬ੍ਰਾਜ਼ੀਲ ਵਿਚ ਹਾਲਾਤ ਇੰਨੇ ਖ਼ਰਾਬ ਹੋ ਗਏ ਹਨ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਦੇਖ ਭਾਲ ਨਹੀਂ ਹੋ ਪਾ ਰਹੀ ਹੈ ਤੇ ਕਬਰਸਤਾਨਾਂ ਵਿੱਚ ਥਾਂ ਘੱਟ ਪੈ ਰਹੀ ਹੈ।

- Advertisement -

Share this Article
Leave a comment