ਡਾ. ਵਰਿੰਦਰਪਾਲ ਸਿੰਘ ਸੀਨੀਅਰ ਭੂਮੀ ਵਿਗਿਆਨੀ ਆਪਣੀ ਅਮਰੀਕਾ ਫੇਰੀ ਤੇ

TeamGlobalPunjab
0 Min Read

ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਡਾ. ਵਰਿੰਦਰਪਾਲ ਸਿੰਘ ਸੀਨੀਅਰ ਭੂਮੀ ਵਿਗਿਆਨੀ ਪੰਜਾਬ ਐਗ੍ਰੀਕਲਚਰ ਯੂਨੀਵਰਸਿਟੀ ਲੁਧਿਆਣਾ, ਅੱਜਕੱਲ ਯੂਨੀਵਰਸਿਟੀ ਆਫਕੈਲੀਫੋਰਨੀਆਂ, ਡੇਵਿੱਡ ਵਿੱਚ ਖੋਜ ਸਬੰਧੀ ਕਾਰਜਾਂ ਲਈ ਆਏ ਹੋਏ ਹਨ। ਉਹ ਇੱਥੇ 25 ਮਾਰਚ 2022 ਤੱਕ ਰਹਿਣਗੇ। ਉਹ ਆਪਣੇ ਕਿਰਸਾਨੀ ਸਬੰਧੀਖੋਜ ਕਾਰਜਾਂ  ਕਰਕੇ ਕਿਸੇ ਜਾਣ ਪਹਿਚਾਣ ਦੇ ਮੁਥਾਜ਼ ਨਹੀਂ ਹਨ।

ਉਹਨਾਂ ਨੇ ਕਿਰਸਾਨੀ ਸੰਘਰਸ਼ ਮੌਕੇ ਕਿਸਾਨਾਂ ਦੀ ਹਮਾਇਤ ਵਿੱਚ ਆਪਣੀ ਡਟਕੇ ਅਵਾਜ਼ਬੁਲੰਦ ਕੀਤੀ। ਉਹ ਅਕਸਰ ਕਿਸਾਨੀ ਮੁੱਦਿਆਂ ਉੱਤੇ ਆਪਣੇ ਵਿਚਾਰ ਪ੍ਰਗਟ ਕਰਦੇ ਰਹਿੰਦੇ ਹਨ। ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ਼, ਉਹਨਾਂਦੀ ਮਾਨਸਿਕ ਅਤੇ ਵਿੱਤੀ ਸਹਾਇਤਾ ਲਈ, ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਡਾ. ਸਾਬ੍ਹ ਨੇ ਆਤਮ ਪ੍ਰਗਾਸ ਕੌਂਸਲ ਵੱਲੋਂ ਬਹੁਤ ਹੀ ਸ਼ਲਾਘਾਯੋਗਕਾਰਜ ਅਰੰਭੇ ਹੋਏ ਨੇ । ਡਾ. ਸਾਬ੍ਹ ਨਾਲ ਸੰਪਰਕ ਕਰਨ ਲਈ ਜਾ ਹੋਰ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਮਨਚਿਤਰੰਜਨ ਸਿੰਘ ਨਾਲ (650) 430-0234, ਸ਼ੀਨਾ ਸਾਹਨੀ (510) 918-7941 ਜਾਂ ਗੁਲਿੰਦਰ ਸਿੰਘ ਗਿੱਲ ਨਾਲ (916)844-5310 ਤੇ ਸੰਪਰਕ ਕਰ ਸਕਦੇ ਹੋ।

Share this Article
Leave a comment