ਟੋਰਾਂਟੋ : ਕੈਨੇਡਾ ਸਥਿਤ ਬਰੈਂਪਟਨ ਦੇ ਇਕ ਪੰਜਾਬੀ ਮੂਲ ਦੇ ਨੌਜਵਾਨ ‘ਤੇ ਸਰੀਰਕ ਛੇੜਛਾੜ ਦੇ ਗੰਭੀਰ ਦੋਸ਼ ਲੱਗੇ ਹਨ। 28 ਸਾਲਾ ਗੁਰਪਿੰਦਰ ਸਿੰਘ ਨੂੰ ਪੁਲਿਸ ਵੱਲੋਂ ਅੰਤਰਰਾਸ਼ਟਰੀ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਤੇ ਜਾਨੋਂ ਮਾਰਨ ਦੀ ਧਮਕੀ ਦੇ ਦੋਸ਼ ਹੇਂਠ ਚਾਰਜ ਕੀਤਾ ਹੈ।
ਟੋਰਾਂਟੋ ਪੁਲਿਸ ਦੇ ਅਨੁਸਾਰ, ਬਰੈਂਪਟਨ ਵਾਸੀ ਨੇ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਬੈਂਕ ਅਕਾਊਂਟ ਖੋਲਣ ਦਾ ਝਾਂਸਾ ਦੇ ਕੇ ਇੱਕ ਹੋਟਲ ਵਿੱਚ ਬੁਲਾਇਆ ਜਿੱਥੇ ਉਸਨੇ ਇਤਰਾਜ਼ਯੋਗ ਤਸਵੀਰਾਂ ਖਿੱਚਣ ਮਗਰੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ।
1119 14:15 Man Chrgd In Sexual Assault Invst, Gurpinder Singh, 28 https://t.co/1aJFKJo3uM
— Toronto Police (@TorontoPolice) November 19, 2019
ਉੱਧਰ ਦੂਜੇ ਪਾਸੇ ਪੁਲਿਸ ਵੱਲੋਂ ਖਦਸ਼ਾ ਜਤਾਇਆ ਗਿਆ ਹੈ ਕਿ ਦੋਸ਼ੀ ਗੁਰਪਿੰਦਰ ਵੱਲੋਂ ਹੋਰ ਕੁੜੀਆਂ ਨੂੰ ਵੀ ਸ਼ਿਕਾਰ ਬਣਾਇਆ ਗਿਆ ਹੋ ਸਕਦਾ ਹੈ।
ਪੁਲਿਸ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲਿਆ ਲਈ ਜਾਂ ਮੁਲਜ਼ਮ ਵਾਰੇ ਗੁਪਤ ਸੂਚਨਾ ਦੇਣ ਲਈ ਨੰਬਰ 416-808-7474 ਜਾਰੀ ਕੀਤਾ ਹੈ। ਪੁਲਿਸ ਨੇ ਕਿਹਾ ਹੈ ਕਿ ਇਸ ਰਿਪੋਰਟ ਦੇ ਹਿੱਸੇ ਵਜੋਂ ਜਾਂਚ ਕਰਤਾ ਵੱਲੋਂ ਕਿਸੇ ਦੀ ਵੀ ਇਮੀਗ੍ਰੇਸ਼ਨ ਸਥਿਤੀ ਬਾਰੇ ਪੁੱਛਗਿੱਛ ਨਹੀਂ ਕੀਤੀ ਜਾਵੇਗੀ।