ਬ੍ਰਿਟੇਨ ਦੇ ਪ੍ਰਧਾਨਮੰਤਰੀ ਨੇ ਆਪਣੀ ਗਰਲਫ੍ਰੈਂਡ ਨਾਲ ਕਰਵਾਈ ਮੰਗਣੀ, ਜਲਦ ਬਣਨ ਵਾਲੇ ਹਨ ਪਿਤਾ

TeamGlobalPunjab
2 Min Read

ਲੰਦਨ: ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜੌਹਨਸਨ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਕੈਰੀ ਸਾਇਮੰਡਸ ਨੇ ਸ਼ਨੀਵਾਰ ਸ਼ਾਮ ਨੂੰ ਆਪਣੀ ਮੰਗਣੀ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਹ ਇਸ ਸਾਲ ਗਰਮੀਆਂ ਵਿੱਚ ਮਾਤਾ-ਪਿਤਾ ਬਣਨ ਵਾਲੇ ਹਨ।

ਜੌਹਨਸਨ ਅਤੇ ਸਾਇਮੰਡਸ ਨੇ ਇੰਸਟਾਗਰਾਮ ਪੋਸਟ ਦੇ ਜ਼ਰੀਏ ਸਾਰਿਆਂ ਨੂੰ ਆਪਣੀ ਮੰਗਣੀ ਦੀ ਖਬਰ ਦਿੱਤੀ।

ਸਾਇਮੰਡਸ ਨੇ ਲਿਖਿਆ ਤੁਹਾਡੇ ਵਿਚੋਂ ਬਹੁਤ ਲੋਕ ਪਹਿਲਾਂ ਤੋਂ ਜਾਣਦੇ ਹਨ ਪਰ ਮੇਰੇ ਉਹ ਦੋਸਤ ਜੋ ਹਾਲੇ ਤੱਕ ਨਹੀਂ ਜਾਣਦੇ ਉਨ੍ਹਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਪਿਛਲੇ ਸਾਲ ਦੇ ਅਖੀਰ ਵਿੱਚ ਮੰਗਣੀ ਕਰਵਾ ਲਈ ਹੈ। ਇਸ ਸਾਲ ਗਰਮੀਆਂ ਦੀ ਸ਼ੁਰੂਆਤ ਵਿੱਚ ਸਾਡੇ ਬੱਚੇ ਦਾ ਜਨਮ ਹੋਣ ਵਾਲਾ ਹੈ। ਅਸੀ ਬਹੁਤ ਖੁਸ਼ ਹਾਂ।

ਇਸ ਦੇ ਨਾਲ ਹੀ ਜੌਹਨਸਨ ਬਰਤਾਨੀਆ ਦੇ ਪਹਿਲੇ ਅਜਿਹੇ ਪ੍ਰਧਾਨਮੰਤਰੀ ਬਣ ਗਏ ਹਨ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਤਲਾਕ ਅਤੇ ਵਿਆਹ ਕਰਵਾਇਆ ਹੈ।

ਜੌਹਨਸਨ ਦੀ ਦੂਜੀ ਪਤਨੀ ਭਾਰਤੀ ਮੂਲ ਦੀ ਮਾਰਿਨਾ ਵਹੀਲਰ ਸਨ। ਦੋਵੇਂ ਤਲਾਕ ਦੇ ਆਖਰੀ ਪੜਾਅ ਵਿੱਚ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਪਣੇ ਦੋਵਾਂ ਨੇ ਤਲਾਕ ਦੀ ਪ੍ਰਕਿਰਿਆ ਨੂੰ ਪੂਰਾ ਕਰਦੇ ਹੋਏ ਇੱਕ ਵਿੱਤੀ ਸਮੱਝੌਤੇ ‘ਤੇ ਪੁੱਜੇ ਹਨ। 55 ਸਾਲ ਦੇ ਜੌਹਨਸਨ ਅਤੇ 31 ਸਾਲ ਦੀ ਸਾਇਮੰਡਸ ਜੁਲਾਈ 2019 ਵਿੱਚ ਡਾਉਨਿੰਗ ਸਟਰੀਟ ਵਿੱਚ ਰਹਿਣ ਆ ਗਏ ਸਨ ਜਦੋਂ ਜੌਹਨਸਨ ਪ੍ਰਧਾਨਮੰਤਰੀ ਬਣੇ ਸਨ।

ਸਾਇਮੰਡਸ ਜੌਹਨਸਨ ਦੀ ਤੀਜੀ ਪਤਨੀ ਹੋਣਗੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਅਲੇਗਰਾ ਮੋਸਟਿਨ-ਓਵੇਨ ਨਾਲ 1987 ਵਿੱਚ ਵਿਆਹ ਕਰਵਾਇਆ ਸੀ। 1993 ਵਿੱਚ ਇਹ ਵਿਆਹ ਟੁੱਟ ਗਿਆ ਇਸ ਤੋਂ ਬਾਅਦ ਉਨ੍ਹਾਂ ਨੇ 1993 ਵਿੱਚ ਵਹੀਲਰ ਨਾਲ ਵਿਆਹ ਕਰਵਾਇਆ। ਜਿਸ ਦੇ ਨਾਲ ਉਨ੍ਹਾਂ ਦੇ ਚਾਰ ਬੱਚੇ ਹਨ ।

Share This Article
Leave a Comment