ਅਮਰੀਕਾ ਜਾਣ ਵਾਲੇ ਇਹਨਾਂ ਵਰਕਰਾਂ ਲਈ ਨਿਯਮ ਬਦਲੇ

TeamGlobalPunjab
2 Min Read

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਨੇ ਬੀਸੀ ਲਈ ਅਮਰੀਕੀ ਯਾਤਰਾ ਛੋਟ ਨੂੰ ਖਤਮ ਕਰ ਦਿਤਾ ਹੈ। ਹੜਾਂ ਤੋਂ ਬਾਅਦ ਵਸਨੀਕਾਂ ਨੂੰ ਜ਼ਰੂਰੀ ਵਸਤਾਂ ਦੀ ਲੋੜ ਲਈ ਲਿਆ ਇਹ ਫੈਸਲਾ 31 ਜਨਵਰੀ ਤੋਂ ਵਸਨੀਕ ਜਿਹੜੇ ਮਾਲ ਚੁਕਣ ਲਈ ਸੜਕ ਰਾਹੀਂ ਅਮਰੀਕਾ ਜਾਣਾ ਚਾਹੁੰਦੇ ਹਨ ਉਨਾਂ ਨੂੰ ਕੈਨੇਡਾ ਦੇ ਸਾਰੇ ਪਰੀ-ਐਂਟਰੀ, ਅਰਾਈਵਲ ਟੈਸਟਿੰਗ ਤੇ ਕੁਆਰਨਟੀਨ ਨਿਯਮਾਂ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ।

ਛੋਟ ਦਾ ਐਲਾਨ ਪਹਿਲੀ ਵਾਰ 21 ਨਵੰਬਰ 2021 ਨੂੰ ਕੀਤਾ ਗਿਆ ਸੀ ਕਿਉਕਿ ਹੜਾਂ ਕਾਰਨ ਹੋਏ ਨੁਕਸਾਨ ਕਾਰਨ ਲੋਕਾਂ ਨੂੰ ਭੋਜਨ, ਗੈਸ ਤੇ ਹੋਰ ਚੀਜ਼ਾਂ ਖਰੀਦਣ ਲਈ ਸਰਹੱਦ ਪਾਰ ਜਾਣਾ ਪੈਂਦਾ ਸੀ। ਉਧਰ ਦੇਸ਼ ਦੇ ਟਰਾਂਸਪੋਰਟ ਮੰਤਰੀ, ਉਮਰ ਅਲਘਾਬਰਾ ਨੇ ਇੱਕ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਬਾਰਡਰ ਅਤੇ ਯਾਤਰਾ ਸਬੰਧੀ ਕੁਝ ਨਿਯਮਾਂ ‘ਚ ਤਬਦੀਲੀ ਕੀਤੀ ਜਾ ਰਹੀ ਹੈ।

ਭਾਰਤ ਅਤੇ ਮੋਰੱਕੋ ਨਾਲ ਸੰਬੰਧਤ ਡਾਇਰੈਕਟ ਅਤੇ ਇਨਡਾਇਰੈਕਟ ਉਡਾਣਾਂ ‘ਤੇ ਸਫਰ ਕਰਦੇ ਯਾਤਰੀਆਂ ਲਈ ਅੱਜ ਤੋਂ ਨਿਯਮਾਂ ‘ਚ ਬਦਲਾਅ ਕੀਤੇ ਗਏ ਹਨ।ਇਨ੍ਹਾਂ ਦੋਵਾਂ ਦੇਸ਼ਾਂ ਤੋਂ ਆਉਂਦੇ ਯਾਤਰੀਆਂ ਲਈ ਕੈਨੇਡਾ ਪਹੁੰਚਦੇ ਹੋਏ ਕਿਸੇ ਤੀਜੇ ਦੇਸ਼ ਤੋਂ ਕੋਵਿਡ-19 ਦੇ ਪ੍ਰੀ-ਡਿਪਾਰਚਰ ਨੈਗੇਟਿਵ ਨਤੀਜੇ ਹਾਸਿਲ ਕਰਨ ਦੀ ਲੋੜ ਨਹੀਂ ਹੋਵੇਗੀ।ਹੁਣ ਕੈਨੇਡਾ ਆਉਂਦੇ ਸਾਰੇ ਯਾਤਰੀਆਂ ਲਈ ਇੱਕੋ-ਜਿਹੀਆਂ ਪ੍ਰੀ-ਐਂਟਰੀ ਟੈਸਟ ਰਿਕਵਾਇਰਮੈਂਟਸ ਲਾਗੂ ਹੋਣਗੀਆਂ..ਇਸ ਤੋਂ ਇਲਾਵਾ ਭਾਰਤ ਤੋਂ ਫਲਾਈਟ ਲੈਂਦੇ ਹੋਏ ਸਿਰਫ ਹਵਾਈ ਅੱਡੇ ਤੋਂ ਆਰ.ਟੀ. ਪੀ.ਸੀ.ਆਰ. ਟੈਸਟ ਦੇ ਨੈਗੇਟਿਵ ਨਤੀਜੇ ਹਾਸਿਲ ਕਰਨ ਦੀ ਸ਼ਰਤ ਹਟਾ ਦਿੱਤੀ ਗਈ ਹੈ, ਅਤੇ ਹੁਣ ਯਾਤਰੀ ਕਿਸੇ ਵੀ ਲੈਬ ਤੋਂ ਨੈਗੇਟਿਵ ਨਤੀਜੇ ਹਾਸਿਲ ਕਰ ਯਾਤਰਾ ਕਰ ਸਕਣਗੇ, ਇਹ ਨਿਯਮ ਅੱਜ ਤੋਂ ਲਾਗੂ ਹੋ ਰਹੇ ਹਨ।

Share this Article
Leave a comment