ਹੁਣ ਵਟਸਐਪ ਦੇ ਜ਼ਰੀਏ ਹੋ ਸਕੇਗੀ ਰਸੋਈ ਗੈਸ ਸਿਲੰਡਰ ਦੀ ਬੁਕਿੰਗ, ਆਨਲਾਈਨ ਹੋਵੇਗਾ ਭੁਗਤਾਨ

TeamGlobalPunjab
2 Min Read

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਬਹੁਤ ਸਾਰੀਆਂ ਕੰਪਨੀਆਂ ਸਮਾਜਿਕ ਦੂਰੀ ਦੇ ਨਿਯਮ ਨੂੰ ਧਿਆਨ ‘ਚ ਰੱਖਦੇ ਹੋਏ ਟੈਕਨਾਲੋਜੀ ਦੀ ਵਧੇਰੇ ਵਰਤੋਂ ਕਰ ਰਹੀਆਂ ਹਨ। ਜਿਸ ਦੇ ਚੱਲਦਿਆਂ ਹੁਣ ਤੁਸੀਂ ਵੈਟਸਐਪ ਜ਼ਰੀਏ ਕਦੇ ਵੀ ਕਿਤੋਂ ਵੀ ਆਪਣੇ ਰਸੋਈ ਗੈਸ ਸਿਲੰਡਰ ਦੀ ਅਸਾਨੀ ਨਾਲ ਬੁਕਿੰਗ ਕਰਵਾ ਸਕਦੇ ਹੋ। ਸਮਾਜਿਕ ਦੂਰੀ ਦੇ ਨਿਯਮ ਨੂੰ ਧਿਆਨ ‘ਚ ਰੱਖਦੇ ਹੋਏ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐਲ) ਨੇ ਇਸ ਸਹੂਲਤ ਦੀ ਸ਼ੁਰੂਆਤ ਕੀਤੀ ਹੈ।

ਦੇਸ਼ ਦੀ ਦੂਜੀ ਸਭ ਤੋਂ ਵੱਡੀ ਪੈਟਰੋਲੀਅਮ ਡਿਸਟ੍ਰੀਬਿਊਸ਼ਨ ਕੰਪਨੀ ਨੂੰ ਵਿਨਿਵੇਸ਼ ਸੂਚੀ ਵਿੱਚ ਰੱਖਿਆ ਗਿਆ ਹੈ। ਕੰਪਨੀ ਦੇ ਲਗਭਗ 7.10 ਕਰੋੜ ਐਲ.ਪੀ.ਜੀ. ਗ੍ਰਾਹਕ ਹਨ। ਬੀਪੀਸੀਐਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ, “ਅੱਜ (ਮੰਗਲਵਾਰ) ਤੋਂ ਐਲਪੀਜੀ ਗੈਸ ਦੇ ਦੇਸ਼ ਭਰ ਵਿੱਚ ਸਥਿਤ ਗ੍ਰਾਹਕ ਵਟਸਐਪ ਦੇ ਜ਼ਰੀਏ ਕਿਤੇ ਵੀ ਰਸੋਈ ਗੈਸ ਸਿਲੰਡਰ ਬੁੱਕ ਕਰਵਾ ਸਕਦੇ ਹਨ।

ਕੰਪਨੀ ਨੇ ਸਿਲੰਡਰ ਬੁਕਿੰਗ ਲਈ ਇਕ ਨਵੇਂ ਵਟਸਐਪ ਬਿਜ਼ਨਸ ਚੈਨਲ ਦੀ ਸ਼ੁਰੂਆਤ ਕੀਤੀ ਹੈ। ਗ੍ਰਾਹਕਾਂ ਵੈਟਸਐਪ ‘ਤੇ ਬੁਕਿੰਗ ਬੀਪੀਸੀਐਲ ਸਮਾਰਟਲਾਈਨ ਨੰਬਰ- 1800224344‘ ਤੇ ਆਪਣੇ ਕੰਪਨੀ ‘ਚ ਰਜਿਸਟਰਡ ਨੰਬਰ ਰਾਹੀਂ ਕਰ ਸਕਦੇ ਹਨ।ਬੀਪੀਸੀਐਲ ਦੇ ਮਾਰਕੀਟਿੰਗ ਡਾਇਰੈਕਟਰ ਅਰੁਣ ਸਿੰਘ ਨੇ ਕਿਹਾ, “ਵਟਸਐਪ ਦੇ ਜ਼ਰੀਏ ਐਲਪੀਜੀ ਬੁੱਕ ਕਰਨ ਦੇ ਇਸ ਪ੍ਰਬੰਧ ਨਾਲ ਗ੍ਰਾਹਕਾਂ ਨੂੰ ਕਾਫੀ ਅਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਹਰ ਇੱਕ ਵਿਅਕਤੀ ਵਟਸਐਪ ਦਾ ਇਸਤੇਮਾਲ ਕਰਦਾ ਹੈ। ਇਸ ਲਈ ਗ੍ਰਾਹਕਾਂ ਨੂੰ ਗੈਸ ਸਿਲੰਡਰ ਬੁਕ ਕਰਵਾਉਣ ‘ਚ ਕਾਫੀ ਅਸਾਨੀ ਹੋਵੇਗੀ।

ਐਲਪੀਜੀ ਦੇ ਕਾਰਜਕਾਰੀ ਨਿਰਦੇਸ਼ਕ, ਟੀ ਪੀਤਾਂਮਬਰਮ ਨੇ ਕਿਹਾ ਕਿ ਵਟਸਐਪ ਰਾਹੀਂ ਬੁਕਿੰਗ ਕਰਨ ਤੋਂ ਬਾਅਦ ਗ੍ਰਾਹਕਾਂ ਨੂੰ ਬੁਕਿੰਗ ਦਾ ਮੈਸੇਜ ਮਿਲੇਗਾ। ਇਸ ਤੋਂ ਬਾਅਦ ਗ੍ਰਾਹਕ ਨੂੰ ਆਪਣੇ ਵੈਟਸਐਪ ਨੰਬਰ ‘ਤੇ ਇੱਕ ਲਿੰਕ ਮਿਲੇਗਾ ਜਿਸ ‘ਤੇ ਉਹ ਡੈਬਿਟ ਜਾਂ ਕ੍ਰੈਡਿਟ ਕਾਰਡ, ਯੂਪੀਆਈ ਅਤੇ ਅਮੇਜ਼ਨ ਵਰਗੇ ਹੋਰ ਐਪਸ ਦੁਆਰਾ ਆਨਲਾਈਨ ਭੁਗਤਾਨ ਵੀ ਕਰ ਸਕਦਾ ਹੋ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਕੰਪਨੀ ਆਪਣੇ ਗ੍ਰਾਹਕਾਂ ਦੀ ਸੁਰੱਖਿਆ ਜਾਗਰੂਕਤਾ ਦੇ ਨਾਲ-ਨਾਲ ਹੋਰ ਵੀ ਬੇਹਤਰ ਸੁਵਿਧਾਵਾਂ ਪ੍ਰਦਾਨ ਕਰੇਗੀ।

- Advertisement -

Share this Article
Leave a comment