ਭਾਰਤੀ ਮੂਲ ਦੇ ਦੋ ਪੱਤਰਕਾਰਾਂ ਨੂੰ ਮਿਲਿਆ ਵੱਕਾਰੀ ‘ਪੁਲਿਤਜ਼ਰ ਐਵਾਰਡ’

TeamGlobalPunjab
2 Min Read

ਲੰਦਨ/ਵਾਸ਼ਿੰਗਟਨ : ਭਾਰਤੀ ਮੂਲ ਦੀ ਮਹਿਲਾ ਪੱਤਰਕਾਰ ਮੇਘਾ ਰਾਜਗੋਪਾਲਨ ਅਤੇ ਪੱਤਰਕਾਰ ਨੀਲ ਬੇਦੀ ਨੂੰ 2021 ਲਈ ਵੱਕਾਰੀ ‘ਪੁਲਿਤਜ਼ਰ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਪੱਤਰਕਾਰੀ ਦੀ ਦੁਨੀਆ ’ਚ ਇਹ ਸਭ ਤੋਂ ਵੱਡਾ ਪੁਰਸਕਾਰ ਮੰਨਿਆ ਜਾਂਦਾ ਹੈ।

 

ਲੰਦਨ ਵਿਖੇ ਇੰਟਰਨੈੱਟ ਮੀਡੀਆ ‘ਬਜ਼ਫੀਡ ਨਿਊਜ਼’ ਵਿੱਚ ਕੰਮ ਰਹੀ ਮੇਘਾ ਨੇ ਆਪਣੀਆਂ ਰਿਪੋਰਟਾਂ ਰਾਹੀਂ ਚੀਨ ਦੇ ਨਜ਼ਰਬੰਦੀ ਕੈਂਪਾਂ ਦੀ ਸੱਚਾਈ ਦਾ ਦਸੰਬਰ 2020 ‘ਚ ਦੁਨੀਆ ਸਾਹਮਣੇ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਸੈਟੇਲਾਈਟ ਫੋਟੋਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਦੱਸਿਆ ਕਿ ਕਿਵੇਂ ਚੀਨ ਨੇ ਲੱਖਾਂ ਉਈਗਰ ਮੁਸਲਮਾਨਾਂ ਨੂੰ ਕੈਦ ਕੀਤਾ ਹੋਇਆ ਹੈ।

- Advertisement -

(ਮੇਘਾ ਰਾਜਗੋਪਾਲਨ)

 

 

ਭਾਰਤੀ ਮੂਲ ਦੇ ਇੱਕ ਹੋਰ ਪੱਤਰਕਾਰ ਨੀਲ ਬੇਦੀ (Tampa Bay Times) ਨੂੰ ਸਥਾਨਕ ਰਿਪੋਰਟਿੰਗ ਸ਼੍ਰੇਣੀ ’ਚ ਪੁਲਿਤਜ਼ਰ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਨੇ ਫਲੋਰਿਡਾ ’ਚ ਸਰਕਾਰੀ ਅਧਿਕਾਰੀਆਂ ਦੇ ਬੱਚਿਆਂ ਦੀ ਤਸਕਰੀ ਬਾਰੇ ਟੰਪਾ ਬੇ ਟਾਈਮਜ਼ ਲਈ ਇਕ ਇਨਵੈਸਟੀਗੇਸ਼ਨ ਸਟੋਰੀ ਕੀਤੀ ਸੀ।

- Advertisement -

(ਨੀਲ ਬੇਦੀ)

 

 

ਇਸੇ ਤਰ੍ਹਾਂ ਜਾਰਜ ਫਲਾਈਡ ਦੇ ਕਤਲ ਨੂੰ ਰਿਕਾਰਡ ਕਰਨ ਵਾਲੀ ਲੜਕੀ ਨੂੰ ਪੁਲਿਤਜ਼ਰ ਨੇ ਸਨਮਾਨਿਤ ਕੀਤਾ ਹੈ। ਅਮਰੀਕਾ ਦੀ ‘ਡਾਰਨੇਲਾ ਫ੍ਰੇਜ਼ੀਅਰ’ ਨੂੰ ‘ਪੁਲਿਜ਼ਤਰ ਸਪੈਸ਼ਲ ਸਾਈਟੇਸ਼ਨ’ ਦਿੱਤਾ ਗਿਆ। ਉਨ੍ਹਾਂ ਨੇ ਮਿਨੀਸੋਟਾ ’ਚ ਉਸ ਘਟਨਾ ਨੂੰ ਰਿਕਾਰਡ ਕੀਤਾ, ਜਿਸ ਦੌਰਾਨ ਅਸ਼ਵੇਤ ਅਮਰੀਕੀ ਜਾਰਜ ਫਲਾਈਡ ਨੇ ਆਪਣੀ ਜਾਨ ਗੁਆ ​​ਦਿੱਤੀ। ਇਸ ਤੋਂ ਬਾਅਦ ਨਾ ਸਿਰਫ ਅਮਰੀਕਾ ਵਿਚ ਬਲਕਿ ਪੂਰੀ ਦੁਨੀਆ ’ਚ ਨਸਲੀ ਹਿੰਸਾ ਵਿਰੁੱਧ ਵਿਸ਼ਾਲ ਪ੍ਰਦਰਸ਼ਨ ਹੋਏ ਸਨ।

(ਡਾਰਨੇਲਾ ਫ੍ਰੇਜ਼ੀਅਰ)

Share this Article
Leave a comment