ਕਾਂਗਰਸ ਦੀ ਯੂਪੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚੋਂ ਵੀ ਸਿੱਧੂ ਬਾਹਰ, ਚੰਨੀ ਨੂੰ ਮਿਲੀ ਥਾਂ

TeamGlobalPunjab
2 Min Read

ਯੂਪੀ- ਉੱਤਰ ਪ੍ਰਦੇਸ਼ ਵਿੱਚ ਅੱਜ ਤੋਂ ਚੌਥੇ ਦਿਨ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਹੋਣੀ ਹੈ। ਇਸ ਨੂੰ ਲੈ ਕੇ ਸਿਆਸੀ ਪਾਰਟੀਆਂ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਇਕ-ਦੂਜੇ ‘ਤੇ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਜਾਰੀ ਹੈ।ਦੱਸ ਦੋਈਏ ਕਿ ਕਾਂਗਰਸ ਨੇ ਯੂਪੀ ਵਿੱਚ ਚੌਥੇ ਪੜਾਅ ਦੇ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।

ਇਸ ਸੂਚੀ ਵਿੱਚ 30 ਆਗੂ ਹਨ। ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਨਾਂ ਇਸ ਸੂਚੀ ਵਿੱਚ ਨਹੀਂ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵੀ ਇਸ ਵਿੱਚ ਨਾਂ ਨਹੀਂ ਹੈ। ਉੱਥੇ ਹੀ ਇਸ ਵਾਰ ਲੋੜੀਂਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਥਾਂ ਮਿਲੀ ਹੈ।

ਇਸ ਸੂਚੀ ਵਿੱਚ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ, ਅਸ਼ੋਕ ਗਹਿਲੋਤ ਸਮੇਤ ਗੁਲਾਮ ਨਬੀ ਆਜ਼ਾਦ ਵੀ ਸ਼ਾਮਿਲ ਹਨ। ਇਸ ਸਟਾਰ ਪ੍ਰਚਾਰਕ ਦੀ ਸੂਚੀ ‘ਚ ਰਾਹੁਲ ਗਾਂਧੀ ਪਹਿਲੇ ਅਤੇ ਪ੍ਰਿਅੰਕਾ ਗਾਂਧੀ ਦੂਜੇ ਨੰਬਰ ‘ਤੇ ਹਨ। ਉਥੇ ਹੀ ਗੁਲਾਮ ਨਬੀ ਆਜ਼ਾਦ ਪੰਜਵੇਂ ਸਥਾਨ ‘ਤੇ ਹਨ।

ਇਸ ਦੇ ਨਾਲ ਹੀ ਅਜੇ ਕੁਮਾਰ ਲੱਲੂ, ਸਲਮਾਨ ਖੁਰਸ਼ੀਦ, ਪ੍ਰਮੋਦ ਤਿਵਾੜੀ, ਪੀ ਐਲ ਪੂਨੀਆ, ਸਾਬਕਾ ਭਾਰਤੀ ਕਪਤਾਨ ਅਜ਼ਹਰ, ਭੁਪੇਸ਼ ਬਘੇਲ, ਹਾਰਦਿਕ ਪਟੇਲ, ਸ਼ਿਵ ਪਾਂਡੇ, ਪ੍ਰਦੀਪ ਨਰਵਾਲ ਸਮੇਤ 30 ਨੇਤਾਵਾਂ ਦੇ ਨਾਂ ਸ਼ਾਮਿਲ ਕੀਤੇ ਗਏ ਹਨ। ਪਰ ਇਸ ਵਾਰ ਦਿਗਵਿਜੇ ਸਿੰਘ ਨੂੰ ਯੂਪੀ ਚੋਣਾਂ ਤੋਂ ਦੂਰ ਰੱਖਿਆ ਗਿਆ ਹੈ, ਜਦਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

Share This Article
Leave a Comment