41 ਸਾਲ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਨੇ ਲਹਿਰਾਇਆ ਜਿੱਤ ਦਾ ਝੰਡਾ,ਬਾਲੀਵੁੱਡ ਨੇ ਦਿੱਤੀ ਪੁਰਸ਼ ਹਾਕੀ ਟੀਮ ਨੂੰ ਵਧਾਈ

TeamGlobalPunjab
2 Min Read

ਟੋਕੀਓ ਓਲੰਪਿਕ 2021 ਵਿੱਚ ਭਾਰਤੀ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ।ਹਾਲ ਹੀ ਵਿੱਚ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 1-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।  ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਤੋਂ ਹਰਾ ਕੇ ਕਾਂਸੀ ਦਾ ਮੈਡਲ ਆਪਣੇ ਨਾਂ ਕਰ ਲਿਆ ਹੈ। ਟੋਕੀਓ ‘ਚ ਜਾਰੀ ਓਲੰਪਿਕ ਖੇਡਾਂ ‘ਚ ਇਹ ਭਾਰਤ ਦਾ ਚੌਥਾ ਮੈਡਲ ਹੈ।

ਭਾਰਤ ਨੇ 1980 ਤੋਂ ਬਾਅਦ ਹਾਕੀ ਦੇ ਖੇਡ ‘ਚ ਓਲੰਪਿਕ ‘ਚ ਮੈਡਲ ਜਿੱਤਣ ‘ਚ ਸਫਲਤਾ ਪ੍ਰਾਪਤ ਕੀਤੀ ਹੈ। 41 ਸਾਲ ਹਾਕੀ ‘ਚ ਹਾਸਲ ਕੀਤੀ ਜਿੱਤ ਨੂੰ ਲੈ ਕੇ ਹਰ ਦੇਸ਼ਵਾਸੀ ਬਹੁਤ ਖ਼ੁਸ਼ ਹੈ। ਚਾਰੋਂ ਪਾਸਿਓ ਪੁਰਸ਼ ਹਾਕੀ ਚੀਮ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਕਈ ਫਿਲਮ ਸਟਾਰਜ਼ ਨੇ ਵੀ ਇਸ ਇਤਿਹਾਸਕ ਜਿੱਤ ਲਈ ਟੀਮ ਇੰਡੀਆ ਨੂੰ ਵਧਾਈ ਦਿੱਤੀ ਹੈ ਤੇ ਇਸ ‘ਤੇ ਮਾਨ ਮਹਿਸੂਸ ਕੀਤਾ ਹੈ।ਇਸ ਖਾਸ ਮੌਕੇ ‘ਤੇ ਸ਼ਾਹਰੁਖ ਤੋਂ ਲੈ ਕੇ ਅਕਸ਼ੈ ਅਤੇ ਤਾਪਸੀ ਪੰਨੂ ਤੱਕ ਦੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ’ ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਟੀਮ ਇੰਡੀਆ ਨੂੰ ਵਧਾਈ ਦਿੱਤੀ।

ਸ਼ਾਹਰੁਖ ਖਾਨ ਨੇ ਭਾਰਤੀ ਪੁਰਸ਼ ਹਾਕੀ ਟੀਮ ਦੀ ਜਿੱਤ ‘ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਟਵੀਟ ਕਰਦਿਆਂ  ਲਿਖਿਆ,’ ਬਹੁਤ ਵਧੀਆ, ਭਾਰਤੀ ਪੁਰਸ਼ ਹਾਕੀ ਟੀਮ ਨੂੰ ਬਹੁਤ ਬਹੁਤ ਵਧਾਈਆਂ। ਹੁਨਰ ਅਤੇ ਲਚਕਤਾ ਆਪਣੇ ਸਿਖਰ ‘ਤੇ ਹਨ। ਕਿੰਨੀ ਸ਼ਾਨਦਾਰ ਜਿੱਤ ਹੈ।

ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਭਾਰਤੀ ਪੁਰਸ਼ ਹਾਕੀ ਟੀਮ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਇਤਿਹਾਸ ਬਣਾਉਣ ਲਈ ਭਾਰਤੀ ਪੁਰਸ਼ ਹਾਕੀ ਟੀਮ ਨੂੰ ਬਹੁਤ -ਬਹੁਤ ਵਧਾਈਆਂ। 41 ਸਾਲਾਂ ਬਾਅਦ ਓਲੰਪਿਕ ਵਿੱਚ ਮੈਡਲ ਇਹ ਕਿੰਨਾ ਮੈਚ ਸੀ, ਸ਼ਾਨਦਾਰ ਵਾਪਸੀ ‘।

 

 

Share this Article
Leave a comment