ਕੋਰੋਨਾ ਵਿਰੁੱਧ ਜੰਗ ‘ਚ ਇੱਕ ਵਾਰ ਫਿਰ ਮਦਦ ਲਈ ਅੱਗੇ ਆਇਆ ਬਾਲੀਵੁੱਡ ਦਾ ਇਹ ਸੁਪਰਸਟਾਰ

TeamGlobalPunjab
2 Min Read

ਨਿਊਜ਼ ਡੈਸਕ : ਦੇਸ਼ ‘ਚ ਕੋਰੋਨਾ ਮਹਾਮਾਰੀ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਦੇ ਚੱਲਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲਾਕਡਾਊਨ ਦੀ ਮਿਆਦ 3 ਮਈ ਤੱਕ ਵਧਾ ਦਿੱਤੀ ਹੈ। ਅਜਿਹੇ ‘ਚ ਦੇਸ਼ ਦੀਆਂ ਵੱਡੀਆਂ ਹਸਤੀਆਂ ਤੇ ਫਿਲਮੀ ਸਤਾਰੇ ਗਰੀਬ ਲੋਕਾਂ ਦੀ ਮਦਦ ਲਈ ਵਧ ਚੜ੍ਹ ਕੇ ਅੱਗੇ ਆ ਰਹੇ ਹਨ। ਇਸ ‘ਚ ਹੀ ਬਾਲੀਵੁੱਡ ਕਿੰਗ ਖਾਨ ਇੱਕ ਵਾਰ ਫਿਰ ਕੋਰੋਨਾ ਮਹਾਮਾਰੀ ਵਿਰੁੱਧ ਜੰਗ ‘ਚ ਮਦਦ ਲਈ ਅੱਗੇ ਆਏ ਹਨ।

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਇਸ ਬਾਰ ਮਹਾਂਰਾਸ਼ਟਰ ਸਰਕਾਰ ਨੂੰ 25 ਹਜ਼ਾਰ ਪੀਪੀਈ (PPE) ਕਿਟ ਮਦਦ ਦੇ ਰੂਪ ‘ਚ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਕਿੰਗ ਖਾਨ ਨੇ ਪੀਐੱਮ ਕੇਅਰਜ਼ ਫੰਡ ਤੇ ਮਹਾਂਰਾਸ਼ਟਰ ਮੁੱਖ ਮੰਤਰੀ ਰਾਹਤ ਕੋਸ਼ ‘ਚ ਆਰਥਿਕ ਮਦਦ ਦਿੱਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੀਪੀਈ ਕਿਟ ਤੇ ਮੁੰਬਈ ਦੇ 5,500 ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਣ ਦਾ ਵੀ ਐਲਾਨ ਕੀਤਾ ਸੀ।

ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਮੀਰ ਫਾਊਂਡੇਸ਼ਨ ਦਾ ਧੰਨਵਾਦ ਕਰਦੇ ਹੋਏ ਮਹਾਂਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਆਪਣੇ ਟਵੀਟ ‘ਚ ਕਿਹਾ, ’25 ਹਜ਼ਾਰ ਪੀਪੀਈ ਕਿੱਟ ਦੇ ਯੋਗਦਾਨ ਲਈ ਤੁਹਾਡਾ ਬਹੁਤ ਧੰਨਵਾਦ ਸ਼ਾਹਰੁਖ ਖਾਨ। ਇਹ ਕੋਵਿਡ-19 ਵਿਰੁੱਧ ਸਾਡੀ ਲੜਾਈ ਵਿਚ ਸਹਿਯੋਗ ਕਰੇਗੀ ਤੇ ਇਸ ਨਾਲ ਡਾਕਟਰਾਂ ਦੀ ਸੁਰੱਖਿਆ ਕਰਨ ‘ਚ ਵੀ ਸਾਨੂੰ ਬਹੁਤ ਅਸਾਨੀ ਹੋਵੇਗੀ।’

ਬਾਲੀਵੁੱਡ ਕਿੰਗ ਖਾਨ ਨੇ ਰਾਜੇਸ਼ ਟੋਪੇ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ, ‘ ਅਸੀਂ ਸਾਰੇ ਇਸ ਯਤਨ ‘ਚ ਹਾਂ ਕਿ ਅਸੀਂ ਆਪਣੀ ਅਤੇ ਮਨੁੱਖਤਾ ਦੀ ਰੱਖਿਆ ਕਰ ਸਕੀਏ। ਤੁਹਾਡਾ ਪਰਿਵਾਰ ਅਤੇ ਟੀਮ ਸੁਰੱਖਿਅਤ ਅਤੇ ਸਿਹਤਮੰਦ ਰਹੇ।’

Share this Article
Leave a comment