ਸ਼ਰਲਿਨ ਚੋਪੜਾ ਨੇ ਰਾਜ ਕੁੰਦਰਾ ‘ਤੇ ਜਿਨਸੀ ਸ਼ੋਸ਼ਣ ਦੇ ਲਾਏ ਦੋਸ਼

TeamGlobalPunjab
2 Min Read

ਮੁੰਬਈਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਪ੍ਰੌਪਰਟੀ ਸੈੱਲ ਨੇ ਬਾਲੀਵੁੱਡ ਅਦਾਕਾਰਾ ਸ਼ਰਲਿਨ ਚੋਪੜਾ ਨੂੰ ਪੁੱਛਗਿੱਛ ਲਈ ਸੱਦ ਕੇ ਉਸ ਦਾ ਬਿਆਨ ਦਰਜ ਕੀਤਾ ਸੀ। ਕਿਉਂਕਿ  ਸ਼ਰਲਿਨ ਚੋਪੜਾ ਦਾ ਨਾਂ ਵੀ ਇਸ ਅਸ਼ਲੀਲ ਫ਼ਿਲਮਾਂ (ਪੋਰਨੋਗ੍ਰਾਫ਼ੀ) ਬਣਾਉਣ ਦੇ ਮਾਮਲੇ  ‘ਚ ਸਾਹਮਣੇ ਆ ਰਿਹਾ ਸੀ। ਇਕ ਰਿਪੋਰਟ ਦੇ ਅਨੁਸਾਰ, ਇਸ ਸਮੇਂ ਦੌਰਾਨ ਉਸ ਨੇ ਰਾਜ ਕੁੰਦਰਾ ਦੇ ਖਿਲਾਫ ਯੌਨ ਸ਼ੋਸ਼ਣ ਦੇ ਦੋਸ਼ ਹੇਠ ਦਰਜ ਆਪਣੀ ਐਫਆਈਆਰ ਵੀ ਜਾਰੀ ਕੀਤੀ ਹੈ। ਸ਼ਰਲਿਨ ਚੋਪੜਾ ਨੇ ਸ਼ਿਲਪਾ ਸ਼ੈੱਟੀ ਦੇ ਪਤੀ ‘ਤੇ ਯੌਨ ਸ਼ੋਸ਼ਣ ਦਾ ਵੀ ਦੋਸ਼ ਲਗਾਇਆ ਹੈ।

ਸ਼ੈਰਲੀਨ ਚੋਪੜਾ ਨੇ ਕਿਹਾ ਕਿ  ਦੋ ਸਾਲ ਪਹਿਲਾਂ 2019 ਵਿੱਚ  ਰਾਜ ਕੁੰਦਰਾ ਅਚਾਨਕ ਉਸ ਦੇ ਘਰ ਪਹੁੰਚਿਆ ਸੀ ਅਤੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ। ਸ਼ੈਰਲਿਨ ਦਾ ਦੋਸ਼ ਹੈ ਕਿ ਰਾਜ ਕੁੰਦਰਾ ਨੇ ਉਸ ਨੂੰ ਜਬਰਦਸਤੀ ਚੁੰਮਿਆ ।ਸ਼ਰਲੀਨ ਚੋਪੜਾ ਨੇ ਕਿਹਾ ਕਿ ਉਹ ਕਿਸੇ ਸ਼ਾਦੀਸ਼ੁਦਾ ਆਦਮੀ ਨਾਲ ਸਬੰਧ ਨਹੀਂ ਬਣਾਉਣਾ ਚਾਹੁੰਦੀ ।

ਉਸ ਨੇ ਦੋਸ਼ ਲਾਇਆ ਕਿ ਨਾਂਹ ਕਰਨ ਤੋਂ ਬਾਅਦ ਵੀ, ਜਦੋਂ ਰਾਜ ਨਹੀਂ ਰੁਕ ਰਿਹਾ ਸੀ, ਉਹ ਬਹੁਤ ਡਰ ਗਈ ਸੀ। ਕੁਝ ਸਮੇਂ ਬਾਅਦ, ਉਹ ਉਸ ਨੂੰ ਪਿੱਛੇ ਕਰਨ ਵਿੱਚ ਕਾਮਯਾਬ ਰਹੀ ਤੇ ਵਾਸ਼ਰੂਮ ਵਿੱਚ ਚਲੀ ਗਈ। ਰਾਜ ਕੁੰਦਰਾ ‘ਤੇ ਧਾਰਾ 386, 415, 420, 504 ਅਤੇ 506, 354 (ਏ) (ਬੀ) (ਡੀ) 509 ਦੇ ਤਹਿਤ ਧਾਰਾਵਾਂ 376 ਆਰ / ਡਬਲਯੂ ਦੇ ਤਹਿਤ ਯੌਨ ਸ਼ੋਸ਼ਣ ਦੇ ਦੋਸ਼ ਲਗਾਏ ਗਏ ਸਨ। ਇਸ ਦੇ ਨਾਲ ਹੀ ਇਸ ਵਿਚ ਸੂਚਨਾ ਤਕਨਾਲੋਜੀ ਐਕਟ 2008 ਦੀ ਧਾਰਾ 67, 67 (ਏ), ਔਰਤ ਪ੍ਰਤੀਨਿਧਤਾ ਐਕਟ 1986 ਦੀ ਧਾਰਾ 3 ਅਤੇ 4 ਵੀ ਸ਼ਾਮਲ ਹੈ।

Share This Article
Leave a Comment