‘ਆਪ’ ਤੋਂ ਪ੍ਰਭਾਵਿਤ ਹੋਏ ਰੈਸਲਰ ‘ਦਿ ਗ੍ਰੇਟ ਖ਼ਲੀ’, ਅੱਜ ਹੀ ਕੀਤੀ ਮੁੱਖ ਮੰਤਰੀ ਕੇਜਰੀਵਾਲ ਨਾਲ ਮੁਲਾਕਾਤ

TeamGlobalPunjab
1 Min Read

ਨਵੀਂ ਦਿੱਲੀ: ‘ਦਿ ਗ੍ਰੇਟ ਖ਼ਲੀ’ ਦੇ ਨਾਂ ਤੋਂ ਮਸ਼ਹੂਰ ਰੈਸਲਰ ਦਲੀਪ ਸਿੰਘ ਰਾਣਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ।

ਕੇਜਰੀਵਾਲ ਨੇ ਇਹ ਟਵੀਟ ਕਰਕੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬੀ ‘ਚ ਟਵੀਟ ਕਰਦਿਆਂ ਇਹ ਦਾਅਵਾ ਕੀਤਾ ਹੈ ਕਿ ‘ਦਿ ਗ੍ਰੇਟ ਖ਼ਲੀ’ ਦਿੱਲੀ ਵਿੱਚ ਬਿਜਲੀ-ਪਾਣੀ, ਸਕੂਲ-ਹਸਪਤਾਲ ਵਿੱਚ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋਏ ਹਨ ਅਤੇ ਹੁਣ ਪੰਜਾਬ ਵਿੱਚ ਵੀ ਇਹ ਸਾਰੇ ਕੰਮ ਕਰਨੇ ਹਨ।

- Advertisement -

Share this Article
Leave a comment