ਰੇਮੋ ਡਿਸੂਜ਼ਾ ਦੇ ਕਰੀਬੀ ਦਾ ਦੇਹਾਂਤ, ਲੀਜੇਲ ਡਿਸੂਜ਼ਾ ਨੇ ਦੱਸਿਆ ਇਹ ਕਾਰਨ 

TeamGlobalPunjab
2 Min Read

ਮੁੰਬਈ- ਮਸ਼ਹੂਰ ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਦੇ ਸਾਲੇ ਜੈਸਨ ਵਾਟਕਿੰਸ ਨੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਵੀਰਵਾਰ ਨੂੰ ਜੈਸਨ ਵਾਟਕਿੰਸ ਨੇ ਮੁੰਬਈ ਸਥਿਤ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਰੇਮੋ ਡਿਸੂਜ਼ਾ ਦੀ ਪਤਨੀ ਲਿਜ਼ੇਲ ਡਿਸੂਜ਼ਾ ਆਪਣੇ ਭਰਾ ਦੀ ਮੌਤ ਦੀ ਖ਼ਬਰ ਸੁਣ ਕੇ ਬੁਰੀ ਤਰ੍ਹਾਂ ਟੁੱਟ ਗਈ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਮੁੰਬਈ ਦੇ ਕੂਪਰ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਭੈਣ ਲਿਜ਼ੇਲ ਨੇ ਇਸ ਮਾਮਲੇ ‘ਤੇ ਕਿਹਾ ਕਿ ਉਸ ਦੇ ਭਰਾ ਨੇ ਇਹ ਕਦਮ ਕਿਉਂ ਚੁੱਕਿਆ।

ਰੇਮੋ ਡਿਸੂਜ਼ਾ ਦੇ ਪਰਿਵਾਰ ਦੇ ਲਈ ਵੀਰਵਾਰ (20 ਜਨਵਰੀ) ਤੋਂ ਮਾੜਾ ਕੁਝ ਨਹੀਂ ਹੋ ਸਕਦਾ। ਭਰਾ ਜੈਸਨ ਵਾਟਕਿੰਸ ਦੀ ਮੌਤ ਤੋਂ ਬਾਅਦ ਭੈਣ ਲਿਜ਼ੇਲ ਡਿਸੂਜ਼ਾ ਬੁਰੀ ਤਰ੍ਹਾਂ ਟੁੱਟ ਗਈ ਹੈ। ਮਿਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਕਿਡਨੀ ਦੀ ਸਮੱਸਿਆ ਤੋਂ ਪੀੜਤ ਹਨ, ਉਹ ਡਾਇਲਸਿਸ ‘ਤੇ ਸਨ ਅਤੇ ਆਪਣੇ ਬੇਟੇ ਨੂੰ ਲੱਭਦੇ ਹੋਏ ਹਸਪਤਾਲ ਤੋਂ ਘਰ ਵਾਪਸ ਆਏ ਸਨ, ਤਾਂ ਬੇਟਾ ਉਨ੍ਹਾਂ ਨੂੰ ਇਸ ਹਾਲਤ ‘ਚ ਮਿਲਿਆ।

ਲਿਜ਼ੇਲ ਡਿਸੂਜ਼ਾ ਨੇ ਦੱਸਿਆ ਕਿ ਕਿਸੇ ਤਰ੍ਹਾਂ ਘਰ ਪਹੁੰਚ ਕੇ ਜਦੋਂ ਪਾਪਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਜੈਸਨ ਨੇ ਆਪਣੀ ਜਾਨ ਲੈ ਲਈ ਹੈ। ਲਿਜ਼ੇਲ ਨੇ ਦੱਸਿਆ ਕਿ ਮੁੰਬਈ ‘ਚ ਮਾਂ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਅਤੇ ਭਰਾ ਦੋਵੇਂ ਇਕੱਠੇ ਰਹਿੰਦੇ ਸਨ।

ਕੀ ਜੈਸਨ ਪਰੇਸ਼ਾਨ ਸੀ? ਇਸ ਸਵਾਲ ਦੇ ਜਵਾਬ ‘ਚ ਰੇਮੋ ਡਿਸੂਜ਼ਾ ਦੀ ਪਤਨੀ ਲਿਜ਼ੇਲ ਨੇ ਰੋਂਦੇ ਹੋਏ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਮਾਂ ਦੀ ਮੌਤ ਤੋਂ ਬਾਅਦ ਕਾਫੀ ਡਿਪ੍ਰੈਸ਼ਨ ‘ਚ ਰਹਿੰਦਾ ਸੀ। ਸਾਲ 2018 ਵਿੱਚ ਜਦੋਂ ਮਾਂ ਦਾ ਦਿਹਾਂਤ ਹੋਇਆ, ਤਾਂ ਉਹ ਬਹੁਤ ਟੁੱਟ ਗਿਆ ਸੀ, ਕਿਉਂਕਿ ਉਹ ਉਸ ਦੇ ਸਭ ਤੋਂ ਨੇੜੇ ਸੀ। ਲਿਜ਼ੇਲ ਨੇ ਦੱਸਿਆ ਕਿ ਜੈਸਨ ਨੇ ਵਿਆਹ ਨਹੀਂ ਕਰਵਾਇਆ ਸੀ।

- Advertisement -

Share this Article
Leave a comment