ਸੋਨੂੰ ਸੂਦ ਦੀ ਨਵੀਂ ਪਹਿਲ,ਵਿਦਿਆਰਥੀਆਂ ਨੂੰ ਦੇਣਗੇ ਮੁਫ਼ਤ ਕੋਚਿੰਗ, ਕਿਹਾ- IAS ਲਈ ਤਿਆਰੀ, ਅਸੀਂ ਲਵਾਂਗੇ ਤੁਹਾਡੀ ਜ਼ਿੰਮੇਵਾਰੀ,

TeamGlobalPunjab
2 Min Read

ਮੁੰਬਈ (ਨਿਊਜ਼ ਡੈਸਕ):  ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਮਹਾਮਾਰੀ ਦੌਰਾਨ  ਮਸੀਹਾ ਬਣ ਲੋਕਾਂ ਦੀ ਮਦਦ ਕਰ ਰਹੇ ਹਨ। ਸੋਨੂੰ ਪਿਛਲੇ ਸਾਲ ਤੋਂ ਲੋਕਾਂ ਲਈ ਹਸਪਤਾਲ, ਬਿਸਤਰੇ, ਦਵਾਈਆਂ ਦਾ ਪ੍ਰਬੰਧ ਕਰ ਰਹੇ ਹਨ। ਅਦਾਕਾਰ ਨੇ ਸਰਕਾਰ ਨੂੰ ਗਰੀਬ ਬੱਚਿਆਂ ਲਈ ਮੁਫ਼ਤ ਸਿੱਖਿਆ ਦੀ ਅਪੀਲ ਵੀ ਕੀਤੀ ਹੈ। ਹੁਣ ਜਦੋਂ ਕੋਰੋਨਾ ਨਾਲ ਜੁੜੇ ਮਾਮਲਿਆਂ ‘ਚ ਕਮੀ ਆ ਰਹੀ ਹੈੈ ਤਾਂ , ਸੋਨੂੰ ਖੁਦ ਵੀ ਉਨ੍ਹਾਂ ਦੀ ਪੜ੍ਹਾਈ ‘ਤੇ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਨ।

ਦਸ ਦਈਏ ਸੋਨੂੰ ਨੇ ਹੁਣ ਸਿਵਲ ਸੇਵਾਵਾਂ ਪ੍ਰੀਖਿਆ (ਯੂ.ਪੀ.ਐਸ.ਸੀ) ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਕੋਚਿੰਗ ਸਕਾਲਰਸ਼ਿਪ ਦੇਣ ਦਾ ਫੈਸਲਾ ਕੀਤਾ ਹੈ। ਅਦਾਕਾਰ ਨੇ ਖੁਦ ਇਹ ਜਾਣਕਾਰੀ  ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਦੱਸਿਆ ਹੈ ਕਿ ਆਈਏਐੱਸ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਸਹਾਇਤਾ ਲਈ ਉਨ੍ਹਾਂ ਨੇ ਇਕ ਨਵੀਂ ਪਹਿਲ ‘ਸੰਭਵਮ’ ਯੋਜਨਾ ਸ਼ੁਰੂ ਕੀਤੀ ਹੈ।ਮੁਫਤ ਕੋਚਿੰਗ ਦੇਣ ਬਾਰੇ ਜਾਣਕਾਰੀ ਦਿੰਦੇ ਹੋਏ ਅਦਾਕਾਰ ਨੇ ਇਕ ਟਵੀਟ ਵਿਚ ਲਿਖਿਆ, “IAS ਲਈ ਤਿਆਰੀ, ਅਸੀਂ ਲਵਾਂਗੇ ਤੁਹਾਡੀ ਜ਼ਿੰਮੇਵਾਰੀ। ‘ਸੰਭਵਮ’ ਦੇ ਲਾਂਚ ਦੀ ਘੋਸ਼ਣਾ ਕਰਦੇ ਹੋਏ ਬਹੁਤ ਉਤਸੁਕ ਹਾਂ। ਇਹ ਸੂਦ ਚੈਰੀਟੀ ਫਾਉਂਡੇਸ਼ਨ ਅਤੇ ਦੀਆ ਦਿੱਲੀ ਦੀ ਇਕ ਪਹਿਲ ਹੈ।” ਇਸ ਬਾਰੇ ਜਾਣਕਾਰੀ ਦਿੰਦਿਆਂ ਅਦਾਕਾਰ ਨੇ ਇਕ ਫੋਟੋ ਵੀ ਸਾਂਝੀ ਕੀਤੀ ਹੈ, ਜਿਸ ਵਿਚ ਕੋਚਿੰਗ ਬਾਰੇ ਕਾਫੀ ਜਾਣਕਾਰੀ ਦੇ ਨਾਲ ਉਨ੍ਹਾਂ ਦੀ ਤਸਵੀਰ ਵੀ ਛਾਪੀ ਗਈ ਹੈ। ਫੋਟੋ ਦੇ ਸਿਰਲੇਖ ਵਿਚ,‘ਮੈਂ ਇਛੁੱਕ ਉਮੀਦਵਾਰਾਂ ਨੂੰ ਮੁਫਤ ਆਈਏਐੱਸ ਕੋਚਿੰਗ ਸਕਾਲਰਸ਼ਿਪ ਪ੍ਰਦਾਨ ਕਰਨ ਦਾ ਵਾਅਦਾ ਕਰਦਾ ਹਾਂ।

Share this Article
Leave a comment