ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਪਿਤਾ ਦਾ 90 ਸਾਲ ਦੀ ਉਮਰ ‘ਚ ਸੋਮਵਾਰ ਨੂੰ ਦਿਹਾਂਤ ਹੋ ਗਿਆ। ਖਬਰਾਂ ਦੀ ਮੰਨੀਏ ਤਾਂ ਮਨੀਸ਼ ਦੇ ਪਿਤਾ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਅੱਜ ਉਨ੍ਹਾਂ ਨੇ ਆਖਰੀ ਸਾਹ ਲਏ।
ਮਨੀਸ਼ ਦੇ ਪਿਤਾ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਕਰਨ ਜੌਹਰ, ਸ਼ਬਾਨਾ ਆਜ਼ਮੀ ਸਣੇ ਕਈ ਸਿਤਾਰੇ ਮਨੀਸ਼ ਮਲਹੋਤਰਾ ਦੇ ਘਰ ਪਹੁੰਚ ਰਹੇ ਹਨ ।
ਮਨੀਸ਼ ਦੇ ਘਰ ਦੇ ਬਾਹਰ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਮਨੀਸ਼ ਦੇ ਭਤੀਜੇ ਪੁਨੀਤ ਮਲਹੋਤਰਾ ਉਨ੍ਹਾਂ ਦੇ ਪਿਤਾ ਨੂੰ ਸਹਾਰਾ ਦਿੰਦੇ ਵਿਖਾਈ ਦੇ ਰਹੇ ਹਨ ।
ਉਰਮਿਲਾ ਅਤੇ ਡੇਵੀਡ ਧਵਨ ਨੂੰ ਵੀ ਮਨੀਸ਼ ਦੇ ਘਰ ਦੇ ਬਾਹਰ ਸਪਾਟ ਕੀਤਾ ਗਿਆ। ਸੋਫੀ ਚੌਧਰੀ ਅਤੇ ਬੋਨੀ ਕਪੂਰ ਵੀ ਮਨੀਸ਼ ਦੇ ਪਿਤਾ ਦੇ ਅੰਤਮ ਦਰਸ਼ਨ ਕਰਨ ਪੁੱਜੇ ।
ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਦੇ ਪਿਤਾ ਦਾ ਹੋਇਆ ਦਿਹਾਂਤ

Leave a Comment
Leave a Comment