ਕੀ ਤੁਸੀਂ ਜਾਣਦੇ ਹੋ ਨੀਂਦ ਤੁਹਾਨੂੰ ਬਣਾ ਰਹੀ ਹੈ ਬੁੱਢਾ!

Global Team
2 Min Read

ਨਿਊਜ਼ ਡੈਸਕ: ਜੇਕਰ ਤੁਸੀਂ ਜ਼ਿਆਦਾ ਸੌਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ। ਕਿਉਂਕਿ ਇੱਕ ਤਾਜ਼ਾ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨੌਂ ਘੰਟੇ ਤੋਂ ਵੱਧ ਸੌਣ ਵਾਲਿਆਂ ਦੀ ਉਮਰ ਨੌਂ ਘੰਟੇ ਤੋਂ ਘੱਟ ਸੌਣ ਵਾਲੇ ਲੋਕਾਂ ਨਾਲੋਂ ਘੱਟ ਹੁੰਦੀ ਹੈ।

ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਕੁੰਭਕਰਨ ਵਾਂਗ ਰਾਤ ਨੂੰ ਘੰਟਿਆਂ ਬੱਧੀ ਸੌਂਦੇ ਹੋ, ਤਾਂ ਤੁਹਾਡੀ ਘੱਟ ਉਮਰ ‘ਚ ਮੌਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਖੋਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਲੋਕ ਰਾਤ ਨੂੰ ਜ਼ਿਆਦਾ ਸੌਂਦੇ ਹਨ ਪਰ ਦਿਨ ਵਿਚ ਘੱਟ ਸਰੀਰਕ ਮਿਹਨਤ ਕਰਦੇ ਹਨ, ਉਨ੍ਹਾਂ ਵਿਚ ਜਲਦੀ ਮੌਤ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਨੀਂਦ ‘ਤੇ ਅਧਿਐਨ ਤੋਂ ਇਲਾਵਾ ਖੋਜ ‘ਚ ਇਹ ਵੀ ਪਾਇਆ ਗਿਆ ਕਿ ਜੋ ਲੋਕ ਜ਼ਿਆਦਾ ਦੇਰ ਤੱਕ ਬੈਠਦੇ ਹਨ ਅਤੇ ਕੋਈ ਕੰਮ ਨਹੀਂ ਕਰਦੇ , ਉਨ੍ਹਾਂ ਦੀ ਵੀ ਜਲਦੀ ਮੌਤ ਹੋ ਸਕਦੀ ਹੈ। ਯਾਨੀ ਜੇਕਰ ਤੁਸੀਂ 7 ਘੰਟੇ ਤੋਂ ਜ਼ਿਆਦਾ ਬੈਠਦੇ ਹੋ ਅਤੇ ਕੋਈ ਵੀ ਸਰੀਰਕ ਗਤੀਵਿਧੀ ਨਹੀਂ ਕਰਦੇ ਤਾਂ ਭਵਿੱਖ ਵਿੱਚ ਇਹ ਆਦਤ ਤੁਹਾਡੀ ਜਾਨ ਲਈ ਖਤਰਾ ਬਣ ਸਕਦੀ ਹੈ।

ਖੋਜਕਾਰਾਂ ਨੇ ਲੋਕਾਂ ਨੂੰ ਸਰੀਰਕ ਮਿਹਨਤ ਅਤੇ ਕਸਰਤ ਕਰਨ ਦੀ ਸਲਾਹ ਦਿੱਤੀ ਹੈ।  ਖੋਜਕਾਰਾਂ ਮੁਤਾਬਕ ਸਾਨੂੰ ਇਨ੍ਹਾਂ ਆਦਤਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਹ ਆਦਤਾਂ ਸਾਡੇ ਸਰੀਰ ਲਈ ਓਨੀ ਹੀ ਖਤਰਨਾਕ ਹਨ ਜਿੰਨੀਆਂ ਸਿਗਰਟ, ਤੰਬਾਕੂ ਅਤੇ ਸ਼ਰਾਬ।

- Advertisement -

ਅਧਿਐਨ ਦੌਰਾਨ ਖੋਜਕਰਤਾਵਾਂ ਨੇ ਇਹ ਵੀ ਪਾਇਆ ਕਿ ਸਿਗਰਟਨੋਸ਼ੀ ਕਰਨ, ਜ਼ਿਆਦਾ ਸ਼ਰਾਬ ਪੀਣ ਅਤੇ ਸੱਤ ਘੰਟੇ ਤੋਂ ਘੱਟ ਨੀਂਦ ਲੈਣ ਵਾਲੇ ਲੋਕਾਂ ਵਿੱਚ ਮਰਨ ਦਾ ਖ਼ਤਰਾ ਚਾਰ ਗੁਣਾ ਵੱਧ ਜਾਂਦਾ ਹੈ। ਖੋਜਕਾਰਾਂ ਦੀ ਮੰਨੀਏ ਤਾਂ 7 ਤੋਂ 8 ਘੰਟੇ ਦੀ ਨੀਂਦ ਲੈਣ, ਕਸਰਤ ਕਰਨ ਅਤੇ ਸਰੀਰਕ ਤੌਰ ‘ਤੇ ਸਰਗਰਮ ਰਹਿਣ ਨਾਲ ਸ਼ੂਗਰ, ਕੈਂਸਰ ਅਤੇ ਦਿਲ ਦੇ ਰੋਗਾਂ ਵਰਗੀਆਂ ਬੀਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment