ਬਾਲੀਵੁੱਡ ਅਦਾਕਾਰਾ ਨੇ ਪਹਿਨਿਆ 32 ਲੱਖ ਦਾ ਪਹਿਰਾਵਾ

TeamGlobalPunjab
1 Min Read

ਮੁੰਬਈ – ਬਾਲੀਵੁੱਡ ਅਦਾਕਾਰਾ ਉਰਵਸ਼ੀ ਰਾਉਟੇਲਾ ਲਈ ਖ਼ਬਰਾਂ ‘ਚ ਰਹਿਣਾ ਕੋਈ ਵੱਡੀ ਗੱਲ ਨਹੀ ਹੈ। ਕਈ ਵਾਰ ਉਰਵਸ਼ੀ ਆਪਣੇ ਮਹਿੰਗੇ ਪਹਿਰਾਵੇ ਕਰਕੇ ਤੇ ਕਈ ਵਾਰ ਮੋਟੀਆਂ ਫੀਸਾਂ ਕਰਕੇ ਅਕਸਰ ਸੁਰਖੀਆਂ ‘ਚ ਰਹੀ ਹੈ।

ਦੱਸ ਦਈਏ 31 ਦਸੰਬਰ ਨੂੰ ਅਦਾਕਾਰਾ ਉਰਵਸ਼ੀ ਰਾਉਟੇਲਾ ਨੇ ਨਵੇਂ ਸਾਲ ਦੇ ਮੌਕੇ ‘ਤੇ ਦੁਬਈ ‘ਚ ਆਯੋਜਿਤ ਇਕ ਪਾਰਟੀ ‘ਚ ਸਿਰਫ 15 ਮਿੰਟ ਲਈ ਪ੍ਰਦਰਸ਼ਨ ਕੀਤਾ ਤੇ ਜਿਸ ਲਈ ਉਰਵਸ਼ੀ ਨੇ ਚਾਰ ਕਰੋੜ ਰੁਪਏ ਲਏ ਸਨ, ਹੁਣ ਉਸ ਜਸ਼ਨ ‘ਚ ਪਹਿਨੇ ਪਹਿਰਾਵੇ ਦੀ ਕੀਮਤ ਸਭ ਨੂੰ ਹੈਰਾਨ ਕਰਨ ਵਾਲੀ ਹੈ।

 ਉਰਵਸ਼ੀ ਦੀ ਇਹ ਡਰੈੱਸ ਮਸ਼ਹੂਰ ਡਿਜ਼ਾਈਨਰ ਮਾਈਕਲ ਸਿੰਕੋ ਨੇ ਡਿਜ਼ਾਈਨ ਕੀਤੀ ਸੀ। ਉਰਵਸ਼ੀ ਦੇ ਇਸ ਗਾਉਨ ਨੂੰ ਬਣਾਉਣ ‘ਚ ਪੂਰੇ 150 ਘੰਟੇ ਲੱਗ ਗਏ ਸਨ। ਇਸ ਪਹਿਰਾਵੇ ਦੀ ਕੀਮਤ 32 ਲੱਖ ਰੁਪਏ ਸੀ। ਹਾਲਾਂਕਿ, ਅਭਿਨੇਤਰੀ ਨੇ ਪਹਿਲੀ ਵਾਰ ਇੰਨਾ ਮਹਿੰਗਾ ਪਹਿਰਾਵਾ ਨਹੀਂ ਪਾਇਆ। ਉਸਨੇ ਮਹਿੰਗਾ ਪਹਿਰਾਵਾ ਵੀ ਪਾਇਆ ਹੋਇਆ ਹੈ।

ਇਸਤੋਂ ਇਲਾਵਾ ਉਰਵਸ਼ੀ ਅਰਬ ਫੈਸ਼ਨ ਵੀਕ ‘ਚ ਸ਼ੋਅਸਟੋਪਰ ਬਣਨ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਸੀ। ਉਰਵਸ਼ੀ ਨੇ ਇਸ ਫੈਸ਼ਨ ਵੀਕ ‘ਚ ਜੋ ਪਹਿਰਾਵੇ ਪਹਿਨਿਆ ਸੀ ਉਸਦੀ ਵੀ ਕਾਫ਼ੀ ਚਰਚਾ ਹੋਈ ਸੀ। ਇਸ ਤੋਂ ਇਲਾਵਾ ਉਰਵਸ਼ੀ ਨੇ 24 ਕੈਰਟ  ਸੋਨੇ ਦਾ ਆਈ ਸ਼ੈਡੋ ਲਗਾਇਆ ਸੀ।

- Advertisement -

TAGGED: , ,
Share this Article
Leave a comment