ਨਿਊਜ਼ ਡੈਸਕ : – ਆਮਿਰ ਖ਼ਾਨ ਤੋਂ ਬਾਅਦ ਹੁਣ ਧਰਮਿੰਦਰ ਦਾ ਸਟਾਫ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਧਰਮਿੰਦਰ ਦੇ ਜੁਹੂ ਸਥਿਤ ਬੰਗਲੇ ’ਚ ਤਿੰਨ ਲੋਕ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ।
ਦੱਸ ਦਈਏ ਧਰਮਿੰਦਰ ਨੇ ਸਾਰੇ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੀਆਂ ਹੋਈਆਂ ਹਨ। ਧਰਮਿੰਦਰ ਨੇ ਕੋਰੋਨਾ ਨਾਲ ਪ੍ਰਭਾਵਿਤ ਸਟਾਫ ਨੂੰ ਕੁੰਆਰਟੀਨ ਕਰ ਦਿੱਤਾ ਹੈ। ਉਨ੍ਹਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਧਰਮਿੰਦਰ ਕਈ ਮਹੀਨਿਆਂ ਤੋਂ ਲੋਨਾਵਲਾ ’ਚ ਆਪਣੇ ਫਾਰਮ ਹਾਊਸ ’ਤੇ ਸਨ ਪਰ ਅੱਜ ਉਹ ਮੁੰਬਈ ’ਚ ਹਨ।
ਇਸਤੋਂ ਇਲ਼ਾਵਾ ਧਰਮਿੰਦਰ ਨੇ ਕਿਹਾ ਕਿ ਮੈਂ ਆਪਣਾ ਵੈਕਸੀਨੇਸ਼ਨ ਕਰਵਾ ਲਿਆ ਸੀ ਤੇ ਠੀਕ ਹਾਂ। ਧਰਮਿੰਦਰ ਨੇ ਆਪਣਾ ਕੋਰੋਨਾ ਟੈਸਟ ਫਿਰ ਤੋਂ ਕਰਵਾਇਆ ਹੈ। ਸ਼ਾਮ ਤਕ ਰਿਪੋਰਟ ਆ ਜਾਵੇਗੀ। ਧਰਮਿੰਦਰ ਹਾਲ ਹੀ ’ਚ ਕੋਰੋਨਾ ਵੈਕਸੀਨ ਦਾ ਡੋਜ਼ ਲਗਵਾਇਆ ਸੀ। ਇਸ ਮੌਕੇ ’ਤੇ ਉਨ੍ਹਾਂ ਨੇ ਲੋਕਾਂ ਨਾਲ ਕੋਰੋਨਾ ਦੀ ਡੋਜ਼ ਲਗਵਾਉਣ ਤੇ ਨਿਯਮਾਂ ਦਾ ਪਾਲਣ ਕਰਨ ਦੀ ਵੀ ਅਪੀਲ ਕੀਤੀ ਸੀ।