ਕਾਂਗਰਸ ਦੇ ਟਵੀਟ ‘ਇੱਕ ਬੰਕਰ ਦੇ ਹੇਠਾਂ ਛੁਪਦਾ ਹੈ, ਇੱਕ ਐਂਕਰ ਦੇ ਪਿੱਛੇ’ ਨੂੰ ਲੈ ਕੇ ਭੜਕੇ ਬਾਲੀਵੁੱਡ ਅਦਾਕਾਰ ਪਰੇਸ਼ ਰਾਵਲ, ਦਿੱਤਾ ਕਰਾਰਾ ਜਵਾਬ

TeamGlobalPunjab
2 Min Read

ਨਿਊਜ਼ ਡੈਸਕ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪਰੇਸ਼ ਰਾਵਲ ਫਿਲਮਾਂ ਦੇ ਨਾਲ-ਨਾਲ ਰਾਜਨੀਤੀ ਦੇ ਖੇਤਰ ਦੇ ਵੀ ਚੰਗੇ ਖਿਡਾਰੀ ਮੰਨੇ ਜਾਂਦੇ ਹਨ। ਹਾਲ ਹੀ ‘ਚ ਮੱਧ ਪ੍ਰਦੇਸ਼ ਕਾਂਗਰਸ ਵੱਲੋਂ ਅਮਰੀਕਾ ‘ਚ ਅਫਰੀਕੀ ਮੂਲ ਦੇ ਜਾਰਜ ਫਲਾਇਡ ਦੀ ਮੌਤ ਦੇ ਵਿਰੋਧ ‘ਚ ਹੋ ਰਹੇ ਪ੍ਰਦਰਸ਼ਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੁਰੱਖਿਆ ਦੇ ਮੱਦੇਨਜ਼ਰ ਥੋੜ੍ਹੇ ਸਮੇਂ ਲਈ ਇੱਕ ਬੰਕਰ ਹੇਠਾਂ ਛੁਪਾਇਆ ਗਿਆ ਸੀ ਨੂੰ ਲੈ ਕੇ ਟਵੀਟ ਕੀਤਾ ਸੀ।

ਇਸ ਟਵੀਟ ‘ਚ ਕਾਂਗਰਸ ਪਾਰਟੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੋਦੀ ਸਰਕਾਰ ‘ਤੇ ਇਸ਼ਾਰਿਆਂ ਇਸ਼ਾਰਿਆਂ ‘ਚ ਤੰਜ ਕਸਿਆ ਸੀ। ਇਸ ਟਵੀਟ ‘ਚ ਕਾਂਗਰਸ ਪਾਰਟੀ ਨੇ ਲਿਖਿਆ, ‘ਇੱਕ ਬੰਕਰ ਦੇ ਹੇਠਾਂ ਛੁਪਦਾ ਹੈ, ਇੱਕ ਐਂਕਰ ਦੇ ਪਿੱਛੇ ਛੁਪਦਾ ਹੈ।’

ਕਾਂਗਰਸ ਦੇ ਇਸ ਟਵੀਟ ‘ਤੇ ਬਾਲੀਵੁੱਡ ਅਦਾਕਾਰ ਪਰੇਸ਼ ਰਾਵਲ ਨੇ ਕਾਂਗਰਸ ‘ਤੇ ਤੰਜ ਕਸਿਆ। ਪਰੇਸ ਰਾਵਲ ਨੇ ਇਸ਼ਾਰਿਆਂ ਇਸ਼ਾਰਿਆਂ ‘ਚ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ। ਕਾਂਗਰਸ ਦੇ ਉਕਤ ਟਵੀਟ ਦਾ ਜਵਾਬ ਦਿੰਦਿਆਂ ਪਰੇਸ਼ ਰਾਵਲ ਨੇ ਲਿਖਿਆ, ‘ਆਪ ਦਾ ਤਾਂ ਕੰਕਰ ਹੈ, ਖੁੱਲਾ ਹੀ ਛੱਡ ਦਿਓ !’

ਦੱਸ ਦਈਏ ਕਿ ਬਾਲੀਵੁੱਡ ਦੇ ਕਾਮੇਡੀ ਅਦਾਕਾਰ ਪਰੇਸ ਰਾਵਲ ਇਸ ਤੋਂ ਪਹਿਲਾਂ ਟਿਕਟਾਕ ਨੂੰ ਲੈ ਕੇ ਉੱਠੇ ਬਬਾਲ ‘ਤੇ ਵੀ ਖੁੱਲ੍ਹ ਕੇ ਸਾਹਮਣੇ ਆਏ ਸਨ। ਦਰਅਸਲ, ਫੈਜ਼ਲ ਸਿੱਦੀਕੀ ਨਾਮ ਦੇ ਇੱਕ ਟਿਕਟਾਕ ਸਟਾਰ ਨੇ ਇੱਕ ਵੀਡੀਓ ਪੋਸਟ ਕੀਤਾ ਸੀ ਜੋ ਕਥਿਤ ਤੌਰ ‘ਤੇ ਲੜਕੀਆਂ’ ਤੇ ਤੇਜ਼ਾਬ ਦੇ ਹਮਲਿਆਂ ਨੂੰ ਉਤਸ਼ਾਹਿਤ ਕਰਦਾ ਸੀ। ਜਿਸ ਤੋਂ ਬਾਅਦ ਲੋਕਾਂ ਨੇ ਟਿਕਟਾਕ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਉਸ ਸਮੇਂ ਪਰੇਸ਼ ਰਾਵਲ ਨੇ ਇੱਕ ਟਵੀਟ ਰਾਹੀਂ ਟਿਕਟਾਕ ‘ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਸੀ।

 

Share this Article
Leave a comment