ਨਿਊਜ਼ ਡੈਸਕ: ਅਮਰੀਕਾ ਵਿੱਚ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਇਥੇ ਜਹਾਜ਼ ਨੂੰ ਟੇਕ ਆਫ ਕਰਨ ਦੇ ਤੁਰੰਤ ਬਾਅਦ ਅੱਗ ਲਗ ਗਈ । ਜਾਣਕਾਰੀ ਅਨੁਸਾਰ ਬੋਇੰਗ 777 ਡੈੱਨਵਰ ਤੋਂ ਹੋਨੋਲੂਲੂ ਜਾ ਰਿਹਾ ਸੀ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਜਹਾਜ਼ 15,000 ਫੁੱਟ ਦੀ ਉਚਾਈ ‘ਤੇ ਸੀ।
More video coming in from United flight.
Can you even imagine. #9news pic.twitter.com/8FdeFLxret
— Chris Vanderveen (yep…me) (@chrisvanderveen) February 20, 2021
ਪਾਇਲਟ ਨੇ ਬੜੀ ਹੀ ਬਹਾਦਰੀ ਨਾਲ ਇਹ ਹਾਦਸਾ ਵਾਪਰਨ ਤੋਂ ਰੋਕਿਆ। ਜਿਉਂ ਹੀ ਜਹਾਜ਼ ਵਿੱਚ ਅੱਗ ਲੱਗੀ ਤਾਂ ਪਾਇਲਟ ਨੇ ਕੰਟਰੋਲ ਸਟੇਸ਼ਨ ਨੂੰ ਇਸ ਬਾਬਤ ਜਾਣਕਾਰੀ ਦਿੱਤੀ। ਇਸ ਉਪਰੰਤ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਵਾਪਸ ਡੈੱਨਵਰ ਵਿੱਚ ਕੀਤੀ। ਜਹਾਜ਼ ਵਿਚ 231 ਯਾਤਰੀ ਅਤੇ ਚਾਲਕ ਦਲ ਦੇ 10 ਮੈਂਬਰ ਸਨ।