ਅਮਰੀਕਾ ਵਿੱਚ ਟਲਿਆ ਵੱਡਾ ਜਹਾਜ਼ ਹਾਦਸਾ, 15 ਹਜਾਰ ਫੁੱਟ ਦੀ ਉਚਾਈ ‘ਤੇ ਲੱਗੀ ਜਹਾਜ਼ ਨੂੰ ਅੱਗ

TeamGlobalPunjab
1 Min Read

ਨਿਊਜ਼ ਡੈਸਕ: ਅਮਰੀਕਾ ਵਿੱਚ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਇਥੇ ਜਹਾਜ਼ ਨੂੰ ਟੇਕ ਆਫ ਕਰਨ ਦੇ ਤੁਰੰਤ ਬਾਅਦ ਅੱਗ ਲਗ ਗਈ ।  ਜਾਣਕਾਰੀ ਅਨੁਸਾਰ  ਬੋਇੰਗ 777  ਡੈੱਨਵਰ ਤੋਂ ਹੋਨੋਲੂਲੂ ਜਾ ਰਿਹਾ ਸੀ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਜਹਾਜ਼ 15,000 ਫੁੱਟ ਦੀ ਉਚਾਈ ‘ਤੇ ਸੀ।

ਪਾਇਲਟ ਨੇ ਬੜੀ ਹੀ ਬਹਾਦਰੀ ਨਾਲ ਇਹ ਹਾਦਸਾ ਵਾਪਰਨ ਤੋਂ ਰੋਕਿਆ। ਜਿਉਂ ਹੀ ਜਹਾਜ਼ ਵਿੱਚ ਅੱਗ ਲੱਗੀ ਤਾਂ ਪਾਇਲਟ ਨੇ ਕੰਟਰੋਲ ਸਟੇਸ਼ਨ ਨੂੰ ਇਸ ਬਾਬਤ ਜਾਣਕਾਰੀ ਦਿੱਤੀ। ਇਸ ਉਪਰੰਤ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਵਾਪਸ ਡੈੱਨਵਰ ਵਿੱਚ ਕੀਤੀ। ਜਹਾਜ਼ ਵਿਚ 231 ਯਾਤਰੀ ਅਤੇ ਚਾਲਕ ਦਲ ਦੇ 10 ਮੈਂਬਰ ਸਨ।

Share this Article
Leave a comment