ਦਿੱਲੀ ਦੇ ਇੱਕ ਫਲੈਟ ‘ਚੋਂ ਜੰਮੂ-ਕਸ਼ਮੀਰ ਦੇ ਸਾਬਕਾ MLC ਤ੍ਰਿਲੋਚਨ ਸਿੰਘ ਵਜ਼ੀਰ ਮ੍ਰਿਤਕ ਹਾਲਤ ‘ਚ ਮਿਲੇ

TeamGlobalPunjab
2 Min Read

ਨਵੀਂ ਦਿੱਲੀ: ਜੰਮੂ -ਕਸ਼ਮੀਰ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਤ੍ਰਿਲੋਚਨ ਸਿੰਘ ਵਜ਼ੀਰ ਦੀ ਸੜੀ ਹੋਈ ਲਾਸ਼ ਵੀਰਵਾਰ ਨੂੰ ਪੱਛਮੀ ਦਿੱਲੀ ਦੇ ਇੱਕ ਫਲੈਟ ਵਿੱਚ ਮਿਲੀ।ਪੁਲਿਸ ਨੇ ਦੱਸਿਆ ਕਿ ਨੈਸ਼ਨਲ ਕਾਨਫਰੰਸ ਦੇ 67 ਸਾਲਾ ਨੇਤਾ ਬਸਈ ਦਾਰਾਪੁਰ ਦੇ ਇੱਕ ਅਪਾਰਟਮੈਂਟ ਦੇ ਅੰਦਰ ਸਨ। ਵਜ਼ੀਰ ਕੁਝ ਦਿਨ ਪਹਿਲਾਂ ਦਿੱਲੀ ਆਏ ਸਨ। ਡਿਪਟੀ ਪੁਲਿਸ ਕਮਿਸ਼ਨਰ (ਪੱਛਮ) ਉਰਵਿਜਾ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਵੀਰਵਾਰ ਸਵੇਰੇ ਮੋਤੀ ਨਗਰ ਪੁਲਿਸ ਸਟੇਸ਼ਨ ‘ਤੇ ਕਾਲ ਮਿਲੀ।  ਉਨ੍ਹਾਂ ਕਿਹਾ ਜਦੋਂ ਉਹ  ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਵਜ਼ੀਰ ਦੀ ਲਾਸ਼ ਵਾਸ਼ਰੂਮ ‘ਚ ਸੜੀ-ਗਲੀ ਹਾਲਤ ‘ਚ ਮਿਲੀ

ਪੁਲਿਸ ਨੇ ਦੱਸਿਆ ਕਿ ਸਰੀਰ ‘ਤੇ ਸੱਟਾਂ ਦੀ ਅਸਲ ਵਜ੍ਹਾ ਦਾ ਪਤਾ ਸਿਰਫ਼ ਪੋਸਟਮਾਰਟਰਮ ਤੋਂ ਬਾਅਦ ਹੀ ਲੱਗ ਸਕੇਗਾ, ਜਿਸ ਦੇ ਲਈ ਡਾਕਟਰਾਂ ਦਾ ਇਕ ਬੋਰਡ ਗਠਿਤ ਕੀਤਾ ਗਿਆ ਹੈ।

ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਆਪਣੇ ਸਹਿਕਰਮੀ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਮੇਰੇ ਸਹਿਕਰਮੀ, ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਸਰਦਾਰ ਟੀ. ਐੱਸ. ਵਜ਼ੀਰ ਦੀ ਅਚਾਨਕ ਹੋਈ ਮੌਤ ਦੀ ਖਬਰ ਸੁਣ ਕੇ ਮੈਂ ਸਦਮੇ ‘ਚ ਹਾਂ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।”

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕੀਤਾ, ”ਅਧਿਆਪਕ ਵਰਗੇ ਪਰਮ ਮਿੱਤਰ ਤ੍ਰਿਲੋਚਨ ਸਿੰਘ ਵਜ਼ੀਰ ਦੀ ਦਿੱਲੀ ‘ਚ ਹੱਤਿਆ ਨਾਲ ਬਹੁਤ ਸਦਮੇ ‘ਚ ਹਾਂ। ਜ਼ਿਲ੍ਹਾ ਗੁਰਦੁਆਰਾ ਪ੍ਰਬੰਧ ਬੋਰਡ, ਜੰਮੂ ਕਸ਼ਮੀਰ ਦੇ ਪ੍ਰਧਾਨ ਦੇ ਰੂਪ ‘ਚ ਉਨ੍ਹਾਂ ਨੇ ਸੇਵਾ ਦਿੱਤੀ ਹੈ। ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਨਾਲ ਹੈ। ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ।”

- Advertisement -

Share this Article
Leave a comment