ਨਿਊਜ਼ ਡੈਸਕ : ਮਸੂੜਿਆਂ ਵਿਚੋਂ ਖੂਨ ਆਉਣਾ ਇਕ ਆਮ ਸਮੱਸਿਆ ਹੈ। ਬਹੁਤ ਸਾਰੇ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਮਸੂੜਿਆਂ ਦਾ ਕਮਜ਼ੋਰ ਹੋਣਾ, ਜ਼ਿਆਦਾ ਤੇਜ਼ ਬੁਰਸ਼ ਕਰਨ ਨਾਲ, ਵਿਟਾਮਿਨ-ਸੀ, ਵਿਟਾਮਿਨ-ਕੇ ਦੀ ਘਾਟ, ਕੈਂਸਰ, ਲਿਵਰ ਸਬੰਧੀ ਰੋਗ, ਆਦਿ ਕਾਰਨਾਂ ਕਰਕੇ ਮਸੂੜਿਆਂ ‘ਚੋਂ ਖ਼ੂਨ ਆਉਣ ਲੱਗਦਾ ਹੈ।
ਇਸ ਸਥਿਤੀ ‘ਚ ਆਪਣੇ ਡੈਂਟਿੰਸ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕੁਝ ਘਰੇਲੂ ਉਪਚਾਰਾਂ ਨਾਲ ਵੀ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਕੁਝ ਘਰੇਲੂ ਉਪਚਾਰਾਂ ਬਾਰੇ :
ਸੋਡੇ ਦੀ ਵਰਤੋਂ
ਗਰਮ ਪਾਣੀ ‘ਚ ਇੱਕ ਚਮਚਾ ਸੋਡਾ ਮਿਲਾਓ। ਇਸ ਤੋਂ ਬਾਅਦ ਤਿਆਰ ਘੋਲ ਨਾਲ ਕੁਝ ਸਮਾਂ ਕੁਰਲਾ ਕਰੋ। ਦਰਅਸਲ ਬੇਕਿੰਗ ਸੋਡੇ ‘ਚ ਵਿਚ ਅਲਕੇਲਾਇਨ ਹੁੰਦਾ ਹੈ ਜੋ ਮੂੰਹ ਵਿਚ ਮੌਜੂਦ ਐਸਿਡ ਬੈਕਟੀਰੀਆ ਨੂੰ ਸਾਫ ਕਰਦਾ ਹੈ ਅਤੇ ਮੂੰਹ ਨੂੰ ਸਾਫ ਰੱਖਦਾ ਹੈ। ਇਸ ਉਪਾਅ ਨੂੰ ਦਿਨ ਵਿੱਚ ਦੋ-ਤਿੰਨ ਵਾਰ ਕਰੋ।
- Advertisement -
ਨਾਰਿਅਲ ਤੇਲ
ਇਕ ਚਮਚ ਨਾਰਿਅਲ ਤੇਲ ਨੂੰ ਮੂੰਹ ‘ਚ ਪਾ ਕੇ 10 ਤੋਂ 15 ਮਿੰਟ ਲਈ ਕੁਰਲਾ ਕਰੋ। ਇਸ ਉਪਾਅ ਨੂੰ ਦਿਨ ਵਿਚ ਸਿਰਫ ਇਕ ਵਾਰ ਕਰੋ। ਨਾਰਿਅਲ ਤੇਲ ਵਿਚ ਕੁਦਰਤੀ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਇਸ ਵਿਚ ਐਂਟੀ-ਇਨਫਲੇਮੇਟਰੀ ਅਤੇ ਐਂਟੀ-ਮਾਈਕਰੋਬਾਇਲ ਗੁਣ ਵੀ ਹੁੰਦੇ ਹਨ। ਇਹ ਮਸੂੜਿਆਂ ਵਿਚੋਂ ਖੂਨ ਆਉਣ ਤੇ ਸੋਜ ਆਉਣ ਦੀ ਸਮੱਸਿਆ ਨੂੰ ਦੂਰ ਕਰਦੇ ਹਨ।
ਲੌਂਗ ਦਾ ਤੇਲ
- Advertisement -
ਮਸੂੜਿਆਂ ਨਾਲ ਜੁੜੀ ਕਿਸੀ ਵੀ ਸਮੱਸਿਆ ਤੋਂ ਰਾਹਤ ਪਾਉਣ ਲਈ ਲੌਂਗ ਦੇ ਤੇਲ ਇੱਕ ਵਰਦਾਨ ਹੈ। ਇੱਕ ਚਮਚ ਨਾਰੀਅਲ ਤੇਲ ਵਿੱਚ ਦੋ ਬੂੰਦ ਲੌਂਗ ਦੇ ਤੇਲ ਦੀਆਂ ਮਿਲਾਓ। ਇਸ ਨੂੰ 5 ਤੋਂ 10 ਮਿੰਟ ਤੱਕ ਮਸੂੜਿਆਂ ‘ਤੇ ਲਗਾਓ। ਇਸ ਤੋਂ ਬਾਅਦ ਮੂੰਹ ਨੂੰ ਸਾਫ ਕਰ ਲਓ। ਦਿਨ ਵਿਚ ਦੋ ਵਾਰ ਇਹ ਉਪਾਅ ਕਰੋ। ਲੌਂਗ ਦੇ ਤੇਲ ਵਿਚ ਐਂਟੀ-ਸੈਪਟਿਕ ਗੁਣ ਹੁੰਦੇ ਹਨ।
ਹਲਦੀ
ਇਸ ਵਿਧੀ ਲਈ ਅੱਧਾ ਚਮਚ ਸਰ੍ਹੋਂ ਦੇ ਤੇਲ ‘ਚ ਅੱਧਾ ਚਮਚ ਹਲਦੀ ਤੇ ਇੱਕ ਚੁਟਕੀ ਨਮਕ ਮਿਲਾਓ। ਇਸ ਪੇਸਟ ਨਾਲ ਮਸੂੜਿਆਂ ਦੀਆਂ ਹਲਕੇ ਜਿਹੇ ਮਾਲਸ਼ ਕਰੋ। ਇਸ ਵਿਧੀ ਨੂੰ ਦਿਨ ‘ਚ ਦੋ ਵਾਰ ਕਰੋ। ਹਲਦੀ ਵਿਚ ਕਰਕਿਉਮਨ ਨਾਂ ਦਾ ਤੱਤ ਹੁੰਦਾ ਹੈ ਜੋ ਮਸੂੜਿਆਂ ‘ਚ ਮੌਜੂਦ ਬੈਕਟੀਰੀਆ ਨੂੰ ਖਤਮ ਕਰਨ ਦਾ ਕੰਮ ਕਰਦਾ ਹੈ।
ਸ਼ਹਿਦ
ਆਪਣੀਆਂ ਉਂਗਲੀਆਂ ਨਾਲ ਮਸੂੜਿਆਂ ਦੀ ਸ਼ਹਿਦ ਨਾਲ ਹਲਕੀ ਮਾਲਸ਼ ਕਰੋ। ਇਸ ਵਿਧੀ ਨੂੰ ਦਿਨ ਵਿਚ ਦੋ ਵਾਰ ਕਰੋ। ਸ਼ਹਿਦ ਇਕ ਐਂਟੀ-ਬੈਕਟਰੀਆ ਦੀ ਤਰ੍ਹਾਂ ਕੰਮ ਕਰਦਾ ਹੈ ਜੋ ਮਸੂੜਿਆਂ ‘ਚ ਖੂਨ ਆਉਣ ਦੀ ਸਮੱਸਿਆ ਨੂੰ ਘਟਾਉਂਦਾ ਹੈ।
ਲੂਣ (ਨਮਕ) ਦਾ ਪਾਣੀ
ਨਮਕ ਦਾ ਪਾਣੀ ਮੂੰਹ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦਾ ਹੈ। ਇਸ ਵਿਧੀ ‘ਚ ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚਮਚਾ ਨਮਕ ਮਿਲਾਓ। ਹੁਣ ਇਸ ਪਾਣੀ ਨਾਲ ਕੁਰਲੀ ਕਰੋ। ਇਸ ਉਪਾਅ ਨੂੰ ਦਿਨ ਵਿੱਚ ਦੋ ਤੋਂ ਤਿੰਨ ਵਾਰ ਕਰੋ। ਇਹ ਉਪਾਅ ਮਸੂੜਿਆਂ ਵਿਚੋਂ ਖੂਨ ਆਉਣ ਦੇ ਨਾਲ ਗਲ਼ੇ ਦੀ ਸੋਜ ਅਤੇ ਹੋਰ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ।
Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.